ਚੰਡੀਗ਼ੜ੍ਹ : ਪੰਜਾਬ ਐਂਡ ਸਿੰਧ ਬੈਂਕ ਦੇ ਐਮ ਡੀ ਅਤੇ ਸੀ ਈ ਓ ਐਸ ਕ੍ਰਿਸ਼ਨਨ ਅਤੇ ਐਫ ਜੀ ਐਮ ਚੰਡੀਗੜ੍ਹ ਪ੍ਰਵੀਨ ਮੋਂਗੀਆ ਨੇ ਅੱਜ ਪੰਜਾਬ ਐਂਡ ਸਿੰਧ ਬੈਂਕ ਦੀ ਸੈਕਟਰ 27 (ਪ੍ਰੈਸ ਕਲੱਬ) ਚੰਡੀਗੜ੍ਹ ਸਥਿਤ ਸ਼ਾਖਾ ਦਾ ਦੌਰਾ ਕਰਕੇ ਸ਼ਾਖਾ ਦੇ ਕੰਮ-ਕਾਜ ਦਾ ਨਰੀਖਣ ਕੀਤਾ। ਇਸ ਮੌਕੇ ਅਧਿਕਾਰੀਆਂ ਨੇ ਸ਼ਾਖਾ ਦੇ ਮੈਨੇਜਰ ਸਰਬਜੀਤ ਸਿੰਘ ਅਤੇ ਸ਼ਾਖਾ ਦੇ ਸਟਾਫ ਨੂੰ ਕਾਸਾ ਮੋਬਿਲਿਜ਼ੇਸ਼ਨ ਵਿਚ ਵਾਧਾ ਕਰਨ ਅਤੇ ਬੈਂਕ ਸੇਵਾਵਾਂ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਬੈਂਕ ਕਾਰਜਾਂ ਨੂੰ ਹੋਰ ਬੁਲੰਦੀਆਂ ਉਪਰ ਪਹੁੰਚਾਉਣ ਲਈ ਪ੍ਰੇਰਤ ਕੀਤਾ। ਬੈਂਕ ਦੇ ਉੱਚ ਅਧਿਕਾਰੀਆਂ ਨੇ ਸ਼ਾਖਾ ਦੇ ਅਫਸਰਾਂ ਤੇ ਸਟਾਫ ਵਲੋਂ ਕੀਤੇ ਜਾ ਰਹੇ ਕੰਮ ਉਪਰ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਅਧਿਕਾਰੀਆਂ ਨੇ ਸ਼ਾਖਾ ਮੈਨੇਜਰ ਸਰਬਜੀਤ ਸਿੰਘ ਦਾ ਸਨਮਾਨ ਵੀ ਕੀਤਾ।