ਨਿਊਜ਼ ਡੈਸਕ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕਿਓ ਓਲੰਪਿਕ ਖੇਡਾਂ ਵਿੱਚ ਮੈਡਲ ਜੇਤੂ ਭਾਰਤੀ ਖਿਡਾਰੀਆਂ ਦੇ ਕੋਚਾਂ ਅਤੇ ਖਿਡਾਰੀਆਂ ਦੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਆਪਣੇ ਸੁਨੇਹੇ ਵਿੱਚ ਲਿਖਿਆ ਹੈ ਕਿ ਖਿਡਾਰੀਆਂ ਦੀ ਮਿਸਾਲੀ ਸਫ਼ਲਤਾ ਪਿੱਛੇ ਕੋਚਾਂ ਅਤੇ ਪਰਿਵਾਰਾਂ ਦੀ ਭੂਮਿਕਾ ਬੇਹੱਦ ਅਹਿਮ ਹੈ।
ਮੁੱਖ ਮੰਤਰੀ ਨੇ ਆਪਣੇ ਟਵੀਟ ‘ਚ ਭਾਰਤੀ ਮੈਡਲ ਜੇਤੂਆਂ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉਨਾਂ ਲਿਖਿਆ ਕਿ ‘ਜਿੱਤ ਦੇ ਜਸ਼ਨਾਂ ਦੇ ਮੱਧ ਵਿੱਚ, ਆਓ ਅਸੀਂ ਆਪਣੇ ਸਾਰੇ ਕੋਚਾਂ ਦੇ ਯੋਗਦਾਨ ਨੂੰ ਵੀ ਸਵੀਕਾਰ ਕਰੀਏ ਜਿਨ੍ਹਾਂ ਨੇ ਇਸ ਸਫਲਤਾ ਨੂੰ ਸੰਭਵ ਬਣਾਇਆ ਹੈ। ਓਲੰਪਿਕ ਤਗਮਾ ਜੇਤੂਆਂ ਦੇ ਪਰਿਵਾਰਾਂ ਨੂੰ ਵੀ ਵਧਾਈ ਅਤੇ ਧੰਨਵਾਦ, ਜਿਨ੍ਹਾਂ ਦੀ ਮਜ਼ਬੂਤ ਪ੍ਰਤੀਬੱਧਤਾ ਨੇ ਇਨ੍ਹਾਂ ਖਿਡਾਰੀਆਂ ਨੂੰ ਚੈਂਪੀਅਨ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।’
In the middle of the victory celebrations, let us also acknowledge the contributions of all our coaches who’ve made this success possible. Also congratulate & thank the families of Olympic medallists whose strong commitment has played a huge part in the making of these champions. pic.twitter.com/n796bGD1RW
— Capt.Amarinder Singh (@capt_amarinder) August 8, 2021
ਜ਼ਿਕਰਯੋਗ ਹੈ ਕਿ ਇਸ ਵਾਰ ਭਾਰਤੀ ਖਿਡਾਰੀਆਂ ਨੇ ਓਲੰਪਿਕ ਵਿੱਚ ਕੁੱਲ 7 ਮੈਡਲ ਜਿੱਤੇ ਹਨ ਅਤੇ ਸੂਚੀ ਵਿੱਚ ਭਾਰਤ 48ਵੇਂ ਨੰਬਰ ‘ਤੇ ਰਿਹਾ ਹੈ।
ਓਲੰਪਿਕ ਵਿੱਚ ਭਾਰਤੀ ਮੈਡਲ ਜੇਤੂ ਖਿਡਾਰੀ ਹਨ;
ਨੀਰਜ ਚੋਪੜਾ (ਗੋਲਡ ਮੈਡਲ, ਜੈਵਲਿਨ ਥ੍ਰੋਅ),
ਰਵੀ ਕੁਮਾਰ ਦਹੀਆ (ਸਿਲਵਰ ਮੈਡਲ, ਕੁਸ਼ਤੀ)
ਮੀਰਾ ਬਾਈ ਚਾਨੂ (ਸਿਲਵਰ ਮੈਡਲ, ਵੇਟ ਲਿਫਟਿੰਗ)
ਹਾਕੀ ਟੀਮ ਪੁਰਸ਼ (ਬ੍ਰਾਂਜ਼ ਮੈਡਲ)
ਬਜਰੰਗ ਪੂਨੀਆ (ਬ੍ਰਾਂਜ਼ ਮੈਡਲ, ਕੁਸ਼ਤੀ)
ਪੀ.ਵੀ. ਸਿੰਧੂ (ਬ੍ਰਾਂਜ਼ ਮੈਡਲ, ਬੈਡਮਿੰਟਨ)
ਲਵਲੀਨਾ (ਬ੍ਰਾਂਜ਼ ਮੈਡਲ, ਬਾਕਸਿੰਗ) ।