ਨਿਊਜ਼ ਡੈਸਕ : ਟੀਵੀ ‘ਤੇ ਫਿਰ ਤੋਂ ਲੋਕਾਂ ਦਾ ਮਨੋਰੰਜਨ ਕਰਨ ਲਈ ਮਸ਼ਹੂਰ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਸ਼ੁਰੂ ਹੋ ਰਿਹਾ ਹੈ। ਸ਼ੋਅ ਦਾ ਪਹਿਲਾ ਐਪੀਸੋਡ 15 ਅਗਸਤ ਨੂੰ ਟੈਲੀਕਾਸਟ ਹੋਣ ਵਾਲਾ ਹੈ। ਸ਼ੋਅ ਦੇ ਪਹਿਲੇ ਐਪੀਸੋਡ ਵਿੱਚ ਬਾਲੀਵੁਡ ਦੇ ‘ਖਿਡਾਰੀ’ ਯਾਨੀ ਅਕਸ਼ੈ ਕੁਮਾਰ ਨਜ਼ਰ ਆਉਣ ਵਾਲੇ ਹਨ। ਸ਼ੋਅ ਵਿੱਚ ਉਹ ਆਪਣੀ ਫਿਲਮ ‘ਬੈੱਲ ਬਾਟਮ’ ਨੂੰ ਪ੍ਰਮੋਟ ਕਰਦੇ ਨਜ਼ਰ ਆਉਣਗੇ, ਪਰ ਅਕਸ਼ੈ ਦੇ ਸ਼ੋਅ ‘ਚ ਆਉਣ ਤੋਂ ਪਹਿਲਾਂ ਕਪਿਲ ਨੇ ਕੁੱਝ ਅਜਿਹਾ ਕਰ ਦਿੱਤਾ, ਜਿਸ ਨਾਲ ਅਕਸ਼ੈ ਭਾਜੀ ਨਾਰਾਜ਼ ਹੋ ਗਏ। ਉਨ੍ਹਾਂ ਨੇ ਟਵੀਟ ਕਰ ਕਪਿਲ ਸ਼ਰਮਾ ਨੂੰ ਇਹ ਕਹਿ ਦਿੱਤਾ ਕਿ ਉਹ ਮਿਲ ਕੇ ਉਨ੍ਹਾਂ ਦੀ ਖਬਰ ਲੈਣਗੇ।
ਅਸਲ ‘ਚ ਅਕਸ਼ੈ ਕੁਮਾਰ ਦੀ ਫਿਲਮ ‘ਬੈੱਲ ਬਾਟਮ’ ਦਾ ਟ੍ਰੇਲਰ ਮੰਗਲਵਾਰ ਯਾਨੀ 3 ਅਗਸਤ ਨੂੰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਅਕਸ਼ੈ ਇੱਕ ਸੀਕਰੇਟ ਏਜੰਟ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਅਕਸ਼ੈ ਦੀ ਆਉਣ ਵਾਲੀ ਫਿਲਮ ਦੀ ਲੋਕਾਂ ਨੇ ਖੂਬ ਤਾਰੀਫ ਕੀਤੀ, ਪਰ ਕਪਿਲ ਸ਼ਰਮਾ ਨੇ ਫਿਲਮ ਦਾ ਟ੍ਰੇਲਰ ਦੇਖਣ ਤੋਂ ਇੱਕ ਦਿਨ ਬਾਅਦ ਅਕਸ਼ੈ ਅਤੇ ਉਨ੍ਹਾਂ ਦੀ ਟੀਮ ਨੂੰ ਫਿਲਮ ਲਈ ਵਧਾਈ ਦਿੱਤੀ। ਇਸ ਗੱਲ ਤੋਂ ਨਾਰਾਜ਼ ਅਕਸ਼ੈ ਨੇ ਫਿਰ ਆਪਣੇ ਅੰਦਾਜ਼ ਵਿੱਚ ਕਪਿਲ ਦੀ ਟੰਗ ਖਿੱਚ ਦਿੱਤੀ।
Jaise pata chala show par aa raha hoon, best wishes bheji uske pehle nahi. Milkar teri khabar leta hoon. https://t.co/60nI55ET4C
— Akshay Kumar (@akshaykumar) August 4, 2021
ਕਪਿਲ ਸ਼ਰਮਾ ਨੇ ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਟਵੀਟ ਕੀਤਾ, ‘ਬਹੁਤ ਸ਼ਾਨਦਾਰ ਟ੍ਰੇਲਰ ਅਕਸ਼ੈ ਭਾਜੀ। ਸ਼ੁਭਕਾਮਨਾਵਾਂ ਅਤੇ ਬੈਸਟ ਵਿਸ਼ਿਜ਼ ਫਿਲਮ ਬੈੱਲ ਬਾਟਮ ਦੀ ਪੂਰੀ ਟੀਮ ਨੂੰ।’ ਕਪਿਲ ਦਾ ਇਹ ਟਵੀਟ ਦੇਖਣ ਤੋਂ ਬਾਅਦ ਅਕਸ਼ੈ ਕੁਮਾਰ ਨੇ ਤੁਰੰਤ ਇਸ ਨੂੰ ਰੀਟਵੀਟ ਕੀਤਾ ਅਤੇ ਲਿਖਿਆ, ‘ਜਦੋਂ ਪਤਾ ਲੱਗਿਆ ਕਿ ਸ਼ੋਅ ‘ਤੇ ਆ ਰਿਹਾ ਹਾਂ ਉਦੋਂ ਬੈਸਟ ਵਿਸ਼ਿਜ਼ ਭੇਜੀਆਂ। ਉਸ ਤੋਂ ਪਹਿਲਾਂ ਨਹੀਂ। ਮਿਲ ਕੇ ਖਬਰ ਲੈਂਦਾ ਹਾਂ ਤੁਹਾਡੀ। ’