ਟੋਰਾਂਟੋ : ਇਕ 10 ਸਾਲਾਂ ਦੀ ਲੜਕੀ ਨੂੰ ਕੋਯੋਟ(coyote) ਹਮਲੇ ਤੋਂ ਬਚਾਉਣ ਤੋਂ ਬਾਅਦ ਇਕ ਪਰਿਵਾਰਕ ਕੁੱਤੇ ਨੂੰ ਹੀਰੋ ਮੰਨਿਆ ਜਾ ਰਿਹਾ ਹੈ। ਪਾਲਤੂ ਕੁੱਤੇ ਦੀ ਰੀੜ੍ਹ ਅਤੇ ਲੱਤ ਦੇ “ਬਹੁਤ ਗੰਭੀਰ” ਸੱਟਾਂ ਲੱਗੀਆਂ ਸਨ ਅਤੇ ਸਕਾਰਬੋਰੋ ਦੇ ਟੋਰਾਂਟੋ ਵੈਟਰਨਰੀ ਐਮਰਜੈਂਸੀ ਹਸਪਤਾਲ ਵਿੱਚ ਉਸਦੀ ਸਰਜਰੀ ਹੋਈ।
ਟੋਰਾਂਟੋ ‘ਚ ਇਕ ਔਰਤ ਨੇ ਸ਼ਿਕਾਇਤ ਕੀਤੀ ਹੈ ਕਿ ਜਦੋਂ ਉਹ ਆਪਣੀ ਪੈਟ ਨਾਲ ਗਾਰਡਨਿੰਗ ਕਰ ਰਹੀ ਸੀ ਤਾਂ ਅਚਾਨਕ ਇਕ ਖਤਰਨਾਕ ਕਿਓਟੀ ਨੇ ਉਸ ਦੀ ਪੈਟ ਉਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਪੈਟ ਗੰਭੀਰ ਜ਼ਖਮੀ ਹੋ ਗਈ। ਇਸ ਘਟਨਾ ਨੇ ਸਥਾਨਕ ਲੋਕਾਂ ਦੇ ਦਿਲ ਵਿਚ ਕਾਫੀ ਖੌਫ ਪੈਦਾ ਕਰ ਦਿੱਤਾ ਹੈ।
ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ।ਜਿਸ ‘ਚ ਦੇਖਿਆ ਜਾ ਸਕਦਾ ਹੈ ਇਕ ਲੜਕੀ ਚੀਕ ਰਹੀ ਹੈ ‘ਤੇ ਮਦਦ ਦੀ ਗੁਹਾਰ ਲਾ ਰਹੀ ਹੈ ਅਤੇ ਉਸਦਾ ਪਾਲਤੂ ਕੁੱਤਾ ਕੋਯੋਟ ਦਾ ਸਾਹਮਣਾ ਕਰਦਾ ਨਜ਼ਰ ਆ ਰਿਹਾ ਹੈ।
ਦਸਦਈਏ ਕਿ ਪਿਛਲੇ ਕਈਂ ਹਫਤਿਆਂ ਵਿਚ ਕਿਉਟੀ ਦੇ ਹਮਲਿਆਂ ਦੇ ਕਈਂ ਮਾਮਲੇ ਸਾਹਮਣੇ ਆ ਚੁਕੇ ਹਨ ਤੇ ਹੁਣ ਟੋਰਾਂਟੋ ਦੇ ਮੇਅਰ ਜੌਹਨ ਟੌਰੀ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।