ਪਲਾਂ ‘ਚ ਪੁਲ ਹੋਇਆ ਦੋਫਾੜ (ਹੇਠਾਂ ਵੀਡੀਓ ਵੇਖੋ)
ਕਿੰਨੌਰ : ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦਾ ਕਹਿਰ ਵੇਖ ਕੇ ਸੈਲਾਨੀ ਸਹਿਮੇ ਹੋਏ ਹਨ। ਹਿਮਾਚਲ ਦੇ ਕਿੰਨੌਰ ਜ਼ਿਲੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਇੱਥੇ ‘ਲੈਂਡ ਸਲਾਇਡ’ ਕਾਰਨ ਵੱਡੇ ਛੋਟੇ ਪੱਥਰ ਪਹਾੜ ਤੋਂ ਇੰਨੀ ਤੇਜ਼ੀ ਨਾਲ ਹੇਠਾਂ ਡਿੱਗੇ ਕਿ ਅੱਧੇ ਮਿੰਟ ਵਿੱਚ ਹੀ ਬਸਪਾ ਨਦੀ ਦਾ ਪੁੱਲ ਟੁੱਟ ਗਿਆ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਲੋਕ ਗੰਭੀਰ ਜ਼ਖਮੀ ਹੋਏ ਹਨ। ਕਈ ਵਾਹਨ ਵੀ ਨੁਕਸਾਨੇ ਗਏ ਹਨ।
ਇਸ ਪੱਥਰ ਨੇ ਤੋੜਿਆ ਪੁਲ
ਪਲਾਂ ‘ਚ ਦੋਫਾੜ ਹੋ ਕੇ ਕੇ ਨਦੀ ‘ਚ ਜਾ ਡਿੱਗਾ ਪੁਲ
ਜਦੋਂ ਪੱਥਰ ਹੇਠਾਂ ਡਿੱਗਣੇ ਸ਼ੁਰੂ ਹੋਏ ਤਾਂ ਹੇਠਾਂ ਖੜੇ ਲੋਕਾਂ ਨੇ ਰੌਲਾ ਪਾ ਕੇ ਪੁਲ ਨੇੜੇ ਖੜੇ ਸੈਲਾਨੀਆਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰਾ ਕੁਝ 30-35 ਸਕਿੰਟਾਂ ਵਿੱਚ ਵਾਪਰ ਗਿਆ, ਕਿਸੇ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਪੱਥਰ ਡਿੱਗਣ ਦੇ ਹਾਦਸੇ ਦਾ ਖੌਫਨਾਕ ਵੀਡੀਓ ਵੀ ਸਾਹਮਣੇ ਆਇਆ ਹੈ।
ਅਪਡੇਟ : ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਮਾਰੇ ਗਏ ਲੋਕ ਦਿੱਲੀ, ਛੱਤੀਸਗੜ੍ਹ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਉਹ ਇੱਥੇ ਘੁੰਮਣ ਲਈ ਆਏ ਸਨ। ਜਦੋਂ ਉਹ ਛਿਤਕੁਲ ਤੋਂ ਸਾਂਗਲਾ ਵੱਲ ਜਾ ਰਹੇ ਸੀ ਤਾਂ ਬਟਸੇਰੀ ਦੇ ਗੁਨਸਾ ਨੇੜੇ ਪੁਲ ‘ਤੇ ਚੱਟਾਨਾਂ ਡਿੱਗ ਪਈਆਂ ਅਤੇ ਉਨ੍ਹਾਂ ਦੀ ਕਾਰ ਬਾਸਪਾ ਨਦੀ ਵਿੱਚ ਜਾ ਡਿੱਗੀ । ਹਾਦਸੇ ਤੋਂ ਬਾਅਦ ਚੀਕਾਂ ਸੁਣ ਕੇ ਬਟਸੇਰੀ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਹੀ ਇਸ ਹਾਦਸੇ ਬਾਰੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ।
ਕਿਨੌਰ ਦੇ ਡੀ.ਸੀ. ਆਬਿਦ ਹੁਸੈਨ ਸਾਦਿਕ, ਐਸ.ਪੀ. ਐਸਆਰ ਰਾਣਾ ਵੀ ਮੌਕੇ ‘ਤੇ ਮੌਜੂਦ ਹਨ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਕਿੰਨੌਰ ਪ੍ਰਸ਼ਾਸਨ ਵੱਲੋਂ ਸੂਚੀ ਜਾਰੀ ਕੀਤੀ ਗਈ ਹੈ ।
ਹਾਦਸੇ ਵਿੱਚ ਇਨ੍ਹਾਂ 9 ਲੋਕਾਂ ਦੀ ਮੌਤ ਹੋਈ
- ਅਨੁਰਾਗ ਬਿਯਾਨੀ S/o ਨੰਦ ਕਿਸ਼ੋਰ ਬਿਯਾਨੀ, ਪਰਾਸਰਥ ਮਾਰਗ, ਬਜਾਜ ਰੋਡ, ਮਾਧੋਗੰਜ ਸੀਕਰ, ਰਾਜਸਥਾਨ
- ਮਾਇਆ ਦੇਵੀ ਬਿਯਾਨੀ W/o ਨੰਦ ਕਿਸ਼ੋਰ ਬਿਯਾਨੀ, ਪਰਾਸਰਥ ਮਾਰਗ, ਬਜਾਜ ਰੋਡ, ਮਾਧੋਗੰਜ ਸੀਕਰ, ਰਾਜਸਥਾਨ
- ਰਿਚਾ ਬਿਆਨੀ D/o ਨੰਦ ਕਿਸ਼ੋਰ ਬਿਯਾਨੀ, ਪਰਾਸ਼ਰਥ ਮਾਰਗ, ਬਜਾਜ ਰੋਡ, ਮਾਧੋਗੰਜ ਸੀਕਰ, ਰਾਜਸਥਾਨ
- ਦੀਪਾ ਸ਼ਰਮਾ D/o ਰਾਮ ਭਰੋਸੀ, ਹੀਰਾਪਤ, ਮਾਨਸਰੋਵਰ, ਜੈਪੁਰ
- ਸਤੀਸ਼ ਕਟਕਬਰ S/o ਐਮ ਐਲ ਕਟਕਬਰ, ਛੱਤੀਸਗੜ
- ਅਮੋਗ ਬਾਪਤ S/o ਪ੍ਰਸ਼ਾਂਤ ਬਾਪਤ, ਐਚਟੀਐਸਪੀਐਸ ਕਲੋਨੀ, ਅੰਨਪੂਰਣਾ ਵਿਹਾਰ, ਕੋਰਬਾਦਾਡੀ, ਛੱਤੀਸਗੜ
- ਪ੍ਰਤੀਕਸ਼ਾ ਪਾਟਿਲ D/o ਸੁਨੀਲ ਪਾਟਿਲ, ਸਦਭਾਵਨਾ ਨਗਰ, ਸਾਓਨਰ ਪਤਨਸਾਂਗੀ, ਨਾਗਪੁਰ, ਮਹਾਰਾਸ਼ਟਰ
- ਉਮਰਾਬ ਸਿੰਘ (ਡਰਾਈਵਰ) S/o ਜੁਗਲ ਕਿਸ਼ੋਰ, ਰਘੁਬੀਰ ਨਗਰ, ਟੈਗੋਰ ਗਾਰਡਨ, ਪੱਛਮੀ ਦਿੱਲੀ
- ਕੁਮਾਰ ਉਲਹਾਸ ਵੇਦਪਾਠਕ
ਜ਼ਖਮੀਆਂ ਵਿਚ ਇਹ 3 ਸ਼ਾਮਲ ਹਨ
- ਨਵੀਨ ਭਾਰਦਵਾਜ ਪੁੱਤਰ ਬਲਬੀਰ ਸਿੰਘ ਰਣਜੀਤ ਨਗਰ, ਖਰੜ, ਮੁਹਾਲੀ, ਪੰਜਾਬ
- ਸ਼ਰੀਲ ਓਬਰਾਏ ਪੁੱਤਰ ਅਸ਼ੋਕ ਓਬਰਾਏ, ਮੋਤੀਨਗਰ ਰਮੇਸ਼ ਨਗਰ, ਪੱਛਮੀ ਦਿੱਲੀ
- ਰਣਜੀਤ ਸਿੰਘ (ਯਾਤਰੀ) ਪੁੱਤਰ ਸਵ. ਮੱਲਬਾਰ ਵੀਪੀਓ ਬਤਸਰੀ, ਤਹਿਸੀਲ ਸੰਗਲਾ, ਕਿਨੌਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ 2-2 ਲੱਖ ਅਤੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਫੰਡ ਵਿੱਚੋਂ ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।