ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਸੋਮਵਾਰ ਦੀ ਰਾਤ ਨੂੰ ਪੋਰਨ ਫਿਲਮ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 23 ਜੁਲਾਈ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਰਾਜ ਦੀ ਗ੍ਰਿਫਤਾਰੀ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਚਰਚਾਵਾਂ ਗਰਮ ਹਨ। ਇਸ ਦੌਰਾਨ ਅਦਾਕਾਰਾ ਕੰਗਨਾ ਰਣੌਤ ਵੀ ਇਸ ਸਾਰੇ ਵਿਵਾਦ ਵਿੱਚ ਆ ਗਈ ਹੈ।
ਰਾਜ ਦੀ ਗ੍ਰਿਫਤਾਰੀ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਕਾਫੀ ਗੁੱਸਾ ਕੱਢਿਆ ਹੈ। ਕੰਗਨਾ ਨੇ ਇਕ ਵਾਰ ਫਿਰ ਫਿਲਮ ਇੰਡਸਟਰੀ ਦੀ ਤੁਲਨਾ ‘ਗਟਰ’ ਨਾਲ ਕੀਤੀ ਹੈ। ਹਰ ਚੀਜ਼ ਜੋ ਚਮਕਦੀ ਹੈ ਸੋਨਾ ਨਹੀਂ ਹੁੰਦੀ। ਮੈਂ ਆਪਣੀ ਆਉਣ ਵਾਲੀ ਫਿਲਮ ਟੀਕੂ ਵੈਡਜ਼ ਸ਼ੇਰੂ ਵਿੱਚ ਬਾਲੀਵੁੱਡ ਦਾ ਪਰਦਾਫਾਸ਼ ਕਰਨ ਜਾ ਰਹੀ ਹਾਂ। ਸਾਨੂੰ ਸਿਰਜਣਾਤਮਕ ਇੰਡਸਟਰੀ ਵਿੱਚ ਪੱਕੇ ਵਿਸ਼ਵਾਸ ਅਤੇ ਸਖਤੀ ਨਾਲ ਇੱਕ ਪ੍ਰਣਾਲੀ ਦੀ ਜ਼ਰੂਰਤ ਹੈ।’
ਦਸ ਦਈਏ ਕਿ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਉਸ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਕੁਝ ਐਪਸ ‘ਤੇ ਪ੍ਰਕਾਸ਼ਤ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।