ਵਾਸ਼ਿੰਗਟਨ : ਅਮਰੀਕਾ ’ਚ ਮਿਸ ਇੰਡੀਆ ਯੂਐੱਸਏ 2021 ਦਾ ਖਿਤਾਬ ਮਿਸ਼ੀਗਨ ਦੀ ਰਹਿਣ ਵਾਲੀ 25 ਸਾਲ ਦੀ ਵੈਦੇਹੀ ਡੋਂਗਰੇ ਨੇ ਜਿੱਤਿਆ ਹੈ। ਜਾਰਜੀਆ ਦੀ ਅਰਸ਼ੀ ਲਾਲਾਨੀ ਫਰਸਟ ਰਨਰ ਅਪ ਚੁਣੀ ਗਈ ਹੈ। ਅਰਸ਼ੀ ਨੇ ਇਹ ਖਿਤਾਬ ਬ੍ਰੇਨ ਟਿਊਮਰ ਜਿਹੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਹਾਸਿਲ ਕੀਤਾ ਹੈ।
ਵੈਦੇਹੀ ਯੂਨੀਵਰਸਿਟੀ ਆਫ ਮਿਸ਼ੀਗਨ ਤੋਂ ਗ੍ਰੈਜੂਏਟ ਹੈ। ਉਨ੍ਹਾਂ ਨੇ ਇਹ ਡਿਗਰੀ ਇੰਟਰਨੈਸ਼ਨਲ ਸਟਡੀ ’ਚ ਪ੍ਰਾਪਤ ਕੀਤੀ ਹੈ। ਉਹ ਫਿਲਹਾਲ ਇਕ ਕੰਪਨੀ ’ਚ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਦੇ ਰੂਪ ’ਚ ਕੰਮ ਕਰ ਰਹੀ ਹੈ। ਵੈਦੇਹੀ ਭਾਰਤੀ ਕਲਾਸੀਕਲ ਡਾਂਸ ਕੱਥਕ ’ਚ ਵੀ ਮਾਹਰ ਹੈ। ਇਸ ਸਬੰਧ ’ਚ ਵੈਦੇਹੀ ਮਿਸ ਟੈਲੇਂਟਡ ਦਾ ਪੁਰਸਕਾਰ ਵੀ ਹਾਸਲ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ ਇਸ ਸਮਾਰੋਹ ਵਿਚ ਭਾਰਤ ਦੀ ਮਿਸ ਵਰਲਡ -1997 ਡਾਇਨਾ ਹੇਡਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਸੀ।