ਨਿਊਜ਼ ਡੈਸਕ : ਭਾਰਤੀ ਸਿੰਘ ਟੀ.ਵੀ. ਦੇ ਮਸ਼ਹੂਰ ਕਾਮੇਡੀਅਨ ‘ਚੋਂ ਟੋਪ ‘ਤੇ ਹਨ, ਪਰ ਇੱਕ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਭਾਰਤੀ ਨੇ ਮਨੀਸ਼ ਪਾਲ ਦੇ ਚੈਟ ਸ਼ੋਅ ‘ਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿੰਝ ਸ਼ੋਅਜ਼ ਦੌਰਾਨ ਗਲਤ ਤਰੀਕੇ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਭਾਰਤੀ ਨੇ ਕਿਹਾ ਮਨੋਰੰਜਨ ਜਗਤ ਵਿੱਚ ਜ਼ਿਆਦਾਤਰ ਮਰਦ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਈ ਵਾਰ ਗ਼ਲਤ ਸਥਿਤੀ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਦੀ ਮਾਂ ਹੀ ਉਨ੍ਹਾਂ ਦੇ ਨਾਲ ਹਰ ਸ਼ੋਅ ਵਿੱਚ ਜਾਂਦੀ ਸਨ। ਮਨੀਸ਼ ਪਾਲ ਨੂੰ ਭਾਰਤੀ ਨੇ ਕਿਹਾ ਕਿ, ‘ਕਈ ਵਾਰ ਸ਼ੋਅ ਦੇ ਕਾਰਡੀਨੇਟਰ ਬਹੁਤ ਮਾੜਾ ਸਲੂਕ ਕਰਦੇ ਹਨ। ਉਹ ਜਾਣਬੁੱਝ ਕੇ ਆਪਣੇ ਹੱਥ ਤੁਹਾਡੇ ਪਿੱਛੇ ਰਗੜ ਦਿੰਦੇ ਹਨ।’ ਉਸ ਨੇ ਕਿਹਾ, ‘ਮੈਨੂੰ ਪਤਾ ਹੈ ਇਹ ਚੰਗਾ ਨਹੀਂ ਲੱਗਦਾ, ਪਰ ਉਸ ਵੇਲੇ ਮੈਂ ਸੋਚਦੀ ਸੀ ਕਿ, ‘ਉਹ ਮੇਰੇ ਅੰਕਲ ਦੀ ਤਰ੍ਹਾਂ ਹਨ। ਉਹ ਮਾੜੇ ਨਹੀਂ ਹੋ ਸਕਦੇ, ਸ਼ਾਇਦ ਮੈਂ ਹੀ ਗਲਤ ਹਾਂ। ਉਹ ਠੀਕ ਹਨ।’
View this post on Instagram
ਭਾਰਤੀ ਨੇ ਦੱਸਿਆ ਕਿ ਉਹ ਸਮਝਦੀ ਹੈ ਕਿ, ‘ਅਜਿਹਾ ਸਲੂਕ ਠੀਕ ਨਹੀਂ ਹੈ।’ ਉਨ੍ਹਾਂ ਕਿਹਾ, ‘ਉਸ ਵੇਲੇ ਮੈਨੂੰ ਕੋਈ ਸਮਝ ਨਹੀਂ ਸੀ। ਮੇਰੇ ਵਿੱਚ ਹੁਣ ਲੜਨ ਲਈ ਆਤਮ ਵਿਸ਼ਵਾਸ ਹੈ। ਹੁਣ ਮੈਂ ਸਵਾਲ ਕਰ ਸਕਦੀ ਹਾਂ ਕੀ ਗੱਲ ਹੈ ? ਕੀ ਵੇਖ ਰਹੇ ਹੋ ? ਬਾਹਰ ਜਾਓ। ਮੈਂ ਹੁਣ ਬੋਲ ਸਕਦੀ ਹਾਂ, ਪਰ ਉਸ ਵੇਲੇ ਮੇਰੇ ‘ਚ ਹਿੰਮਤ ਨਹੀਂ ਸੀ।