ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਕੇਸਾਂ ਦੇ ਘੱਟਣ ਦੇ ਨਾਲ ਜਿਥੇ ਹੌਲੀ-ਹੌਲੀ ਸਭ ਕੁਝ ਅਨਲੌਕ ਹੋ ਰਿਹਾ ਹੈ। ਉੱਥੇ ਹੀ ਸਕੂਲੀ ਬੱਚੇ ਵੀ ਹੁਣ ਆਨਲਾਈਨ ਕਲਾਸਾਂ ਲਗਾ ਕੇ ਬੋਰ ਹੋ ਚੁੱਕੇ ਹਨ, ਜਿਹੜੇ ਸਕੂਲ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਹਨ।
ਅਜਿਹੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਕੁਝ ਬੱਚੇ ਅਤੇ ਵੱਡੇ ਸਰਕਾਰ ਤੋਂ ਸਕੂਲ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੌਲੀ ਹੌਲੀ ਸਭ ਕੁਝ ਖੋਲਿਆ ਜਾ ਰਿਹਾ ਹੈ। ਬੱਚੇ ਘਰ ‘ਚ ਰਹਿ ਕੇ ਆਨਲਾਈਨ ਪੜ੍ਹਾਈ ਕਰਕੇ ਬੋਰ ਹੋ ਗਏ ਹਨ। ਉਨ੍ਹਾਂ ਦੇ ਵੀ ਸਕੂਲ ਖੋਲ੍ਹੇ ਜਾਣ।