ਨਿਊਜ਼ ਡੈਸਕ : ਬਾਲੀਵੁੱਡ ਤੇ ਟੀਵੀ ਸੀਰੀਅਲ ਅਦਾਕਾਰਾ ਸੁਰੇਖਾ ਸੀਕਰੀ ਦਾ 75 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਅੱਜ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਏ।
ਅਦਾਕਾਰਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਸਾਲ 2020 ‘ਚ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਵੀ ਆਇਆ ਸੀ।
ਸੁਰੇਖਾ ਸੀਕਰੀ ਨੇ ਤਿੰਨ ਰਾਸ਼ਟਰੀ ਪੁਰਸਕਾਰ ਅਤੇ ਫਿਲਮਫੇਅਰ ਐਵਾਰਡ ਜਿੱਤੇ ਹਨ। ਬਾਲਿਕਾ ਵਧੂ ਵਿਚ ਸੁਰੇਖਾ ਸੀਕਰੀ ਨੇ ਇੱਕ ਸਖਤ ਦਾਦੀ ਸੱਸ ਦਾ ਕਿਰਦਾਰ ਨਿਭਾਇਆ ਸੀ, ਜੋ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।
ਸੁਰੇਖਾ ਸਿਕਰੀ ਨੇ ਬਧਾਈ ਹੋ ਤੇ ਕਈ ਫ਼ਿਲਮਾਂ ‘ਚ ਯਾਦਗਾਰੀ ਰੋਲ ਨਿਭਾਏ ਹਨ। ਆਖਿਰੀ ਵਾਰ ਸੁਰੇਖਾ ਸਿਤਰੀ ਨੈਟਫ਼ਲਿਕਸ ਤੇ ਰਿਲੀਜ਼ ਹੋਈ ਫ਼ਿਲਮ Ghost Stories ‘ਚ ਨਜ਼ਰ ਆਈ ਸੀ।