ਸ਼ਿੰਗਾਰ ਔਰਤ ਦਾ ਗਹਿਣਾ ਹੁੰਦਾ ਹੈ।ਗਹਿਣੇ ਔਰਤ ਦੀ ਖੂਬਸੂਰਤੀ ‘ਚ ਹੋਰ ਚਾਰ ਚੰਨ੍ਹ ਲਗਾਉਂਦੇ ਹਨ।ਸੋਨਾ ,ਚਾਂਦੀ ,ਹੀਰੇ ,ਮੌਤੀ ਦੇ ਗਹਿਣੇ ਤਾਂ ਸਾਰਿਆਂ ਨੇ ਆਮ ਸੁਣੇ ਹਨ।ਪਰ ਇਨਸਾਨਾਂ ਦੇ ਦੰਦਾਂ ਦਾ ਹਾਰ ਪਹਿਨਣ ਦਾ ਸ਼ੌਂਕ ਸਭ ਨੂੰ ਹੈਰਾਨ ਕਰਨ ਵਾਲਾ ਹੈ।
ਆਸਟ੍ਰੇਲੀਆ ‘ਚ ਇਕ ਔਰਤ ਨੂੰ ਮਰੇ ਹੋਏ ਲੋਕਾਂ ਦੇ ਦੰਦਾਂ ਤੋਂ ਗਹਿਣੇ ਬਣਾ ਕੇ ਪਹਿਨਣ ਦਾ ਸ਼ੌਂਕ ਹੈ।ਜੈਕੀ ਵਿਲੀਅਮਜ਼ ਗਰੇਵ ਮੈਟਲਮ ਜਵੈਲਰਜ਼ ਦੀ ਮਾਲਕਣ ਹੈ। ਉਹ ਮਰੇ ਹੋਏ ਲੋਕਾਂ ਦੀਆਂ ਦੰਦਾਂ ਦੀਆਂ ਮੁੰਦਰੀਆਂ, ਬਰੇਸਲੇਟਸ ਅਤੇ ਕੰਗਨ ਬਣਾ ਕੇ ਵੇਚਦੀ ਹੈ। ਕੁਝ ਗਹਿਣਿਆਂ ਵਿਚ ਮਨੁੱਖੀ ਅਵਸ਼ੇਸ਼ ਹੁੰਦੇ ਹਨ। ਜਿਵੇਂ- ਵਾਲ ਜਾਂ ਸੁਆਹ ਅਤੇ ਇੱਥੋਂ ਤਕ ਕਿ ਇੱਕ ਪਰਿਵਾਰ ਦੇ ਮੈਂਬਰ ਦਾ IUD (Intrauterine device)।
ਜੈਕੀ ਪਹਿਲਾਂ ਸਥਾਨਕ ਕਬਰਸਤਾਨ ‘ਚ ਮਾਲੀ ਵਜੋਂ ਕੰਮ ਕਰਦੀ ਸੀ। ਉਸਨੇ ਫਿਰ ਮਰੇ ਹੋਏ ਲੋਕਾਂ ਦੀਆਂ ਬਚੀਆਂ ਹੋਈਆਂ ਚੀਜ਼ਾਂ ਤੋਂ ਗਹਿਣੇ ਬਣਾਉਣ ਬਾਰੇ ਸੋਚਿਆ। ਉਸਦਾ ਮੰਨਣਾ ਹੈ ਕਿ ਉਸ ਦੇ ਗਹਿਣੇ ਅਜ਼ੀਜ਼ਾਂ ਨੂੰ ਸੋਗ ‘ਤੇ ਕਾਬੂ ਪਾਉਣ ‘ਚ ਸਹਾਇਤਾ ਕਰਦੇ ਹਨ।
ਜੈਕੀ ਦਾ ਕਹਿਣਾ ਹੈ ਕਿ ਉਹ ਸਿਰਫ ਗ੍ਰਾਹਕ ਦੇ ਕਹਿਣ ‘ਤੇ ਉਨ੍ਹਾਂ ਪਰਿਵਾਰ ਦੇ ਕਿਸੇ ਮ੍ਰਿਤਕ ਮੈਂਬਰ ਦੇ ਦੰਦਾਂ ਤੋਂ ਗਹਿਣੇ ਬਣਾਉਂਦੀ ਹੈ। ਇਹ ਸਿਰਫ ਵਿਸ਼ੇਸ਼ ਆਰਡਰ ਮਿਲਣ ‘ਤੇ ਕੀਤਾ ਜਾਂਦਾ ਹੈ।
ਜੈਕੀ ਨੇ ਦੱਸਿਆ ਕਿ ਉਹ ਅਜਿਹਾ ਇਸ ਲਈ ਕਰਦਾੀ ਹੈ ਕਿਉਂਕਿ ਉਹ ਲੋਕਾਂ ਦੇ ਦੁੱਖ ਅਤੇ ਨੁਕਸਾਨ ਨਾਲ ਨਜਿੱਠਣ ‘ਚ ਸਹਾਇਤਾ ਕਰਨਾ ਚਾਹੁੰਦੀ ਹੈ। ਇਹ ਉਹ ਹੈ ਜੋ ਹਰ ਜਿਉਂਦੇ ਲਈ ਖੁਸ਼ਹਾਲੀ ਲਿਆਵੇਗਾ।ਹਰੇਕ ਕਸਟਮ ਪੀਸ ਦੇ ਗਹਿਣਿਆਂ ਨੂੰ ਬਣਾਉਣ ਵਿਚ ਛੇ ਤੋਂ ਅੱਠ ਹਫ਼ਤਿਆਂ ਦਾ ਸਮਾਂ ਲੱਗਦਾ ਹੈ। ਹਰ ਪੀਸ ਲਈ ਜੈਕੀ 350 ਡਾਲਰ ਤੋਂ 10 ਹਜ਼ਾਰ ਡਾਲਰ ਤੱਕ ਚਾਰਜ ਕਰਦੀ ਹੈ। ਗਾਹਕ ਨੂੰ ਆਪਣੇ ਆਪ ਹੀ ਧਾਤ ਮੁਹੱਈਆ ਕਰਵਾਉਣੀ ਪੈਂਦੀ ਹੈ।ਜੈਕੀ ਨੇ 2017 ਤੱਕ ਮੈਲਬੌਰਨ ਪੌਲੀਟੈਕਨਿਕ ਵਿਖੇ ਗਹਿਣਿਆਂ ਅਤੇ ਆਬਜੈਕਟ ਡਿਜ਼ਾਈਨ ‘ਚ ਡਿਪਲੋਮਾ ਕੀਤਾ। ਗ੍ਰੈਜੂਏਸ਼ਨ ਤੋਂ ਬਾਅਦ, ਉਨ੍ਹਾਂ ਇਸ ਖੇਤਰ ਵਿੱਚ ਨੌਕਰੀ ਵੀ ਕੀਤੀ। ਬਾਅਦ ‘ਚ ਆਪਣਾ ਕਾਰੋਬਾਰ ਸ਼ੁਰੂ ਕੀਤਾ।