ਅਦਾਕਾਰਾ ਗੀਤਾ ਬਸਰਾ ਸ਼ਨੀਵਾਰ ਨੂੰ ਦੂਜੀ ਵਾਰ ਮਾਂ ਬਣੀ ਹੈ।ਉਨ੍ਹਾਂ ਨੇ ਹਰਭਜਨ ਸਿੰਘ ਦੇ ਬੇਟੇ ਨੂੰ ਜਨਮ ਦਿੱਤਾ ਹੈ । ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ। ਅਦਾਕਾਰਾ ਗੀਤਾ ਬਸਰਾ ਦੂਜੀ ਵਾਰ ਮਾਂ ਬਣੀ ਹੈ। ਸ਼ਨੀਵਾਰ ਨੂੰ ਹਰਭਜਨ ਸਿੰਘ ਨੇ ਐਲਾਨ ਕੀਤਾ ਕਿ ਉਹਨਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਹੈ।
https://www.instagram.com/p/CRI0wWNB6OW/?utm_medium=copy_link
ਇੰਸਟਾਗ੍ਰਾਮ ‘ਤੇ ਖਬਰ ਸਾਂਝੀ ਕਰਦੇ ਹੋਏ ਹਰਭਜਨ ਸਿੰਘ ਨੇ ਲਿਖਿਆ,’ ਸਾਡੇ ਹੱਥ ਫੜਨ ਲਈ ਛੋਟੇ ਹੱਥ ਆਏ ਹਨ। ਉਸਦਾ ਪਿਆਰ ਬਹੁਤ ਵੱਡਾ ਹੈ। ਇਹ ਸਾਡੇ ਲਈ ਬਹੁਤ ਹੀ ਖ਼ਾਸ ਤੋਹਫਾ ਹੈ। ਸਾਡੀ ਜ਼ਿੰਦਗੀ ਪੂਰੀ ਹੋਈ। ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ। ਸਾਡੇ ਘਰ ਬੇਟਾ ਹੋਇਆ ਹੈ। ਗੀਤਾ ਅਤੇ ਬੱਚਾ ਦੋਵੇਂ ਸਿਹਤਮੰਦ ਹੈ । ਅਸੀਂ ਖੁਸ਼ੀ ਨਾਲ ਝੂਮ ਰਹੇ ਹਾਂ । ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ।’
ਹਰਭਜਨ ਸਿੰਘ ਨੇ ਅੱਗੇ ਲਿਖਿਆ, ‘ਸਾਡਾ ਇਕ ਬੇਟਾ ਹੈ। ਮੈਂ ਰੱਬ ਦਾ ਧੰਨਵਾਦ ਕਰਦਾ ਹਾਂ।’
https://www.instagram.com/reel/CRJYZeWhbn5/?utm_medium=copy_link
ਇਸ ਤੋਂ ਬਾਅਦ, ਹਰਭਜਨ ਸਿੰਘ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਦੂਜੀ ਵਾਰ ਮਾਂ-ਪਿਓ ਬਣਨ ਵਾਲੇ ਹਨ ।
ਇਸ ਤੋਂ ਪਹਿਲਾਂ ਹਰਭਜਨ ਸਿੰਘ ਅਤੇ ਗੀਤਾ ਬਸਰਾ ਕੋਲ ਬੇਟੀ ਹੈ, ਜਿਸਦਾ ਨਾਮ ਹਿਨਾਇਆ ਹੈ।