ਓਨਟਾਰੀਓ : ਓਨਟਾਰੀਓ ਵਿੱਚ ਪੀਸ ਬ੍ਰਿੱਜ ਬਾਰਡਰ ਤੋਂ ਕੈਨੇਡਾ ‘ਚ ਦਾਖਲ ਹੋ ਰਹੇ ਕਮਰਸ਼ੀਅਲ ਟਰੱਕ ਵਿੱਚ 112·5 ਕਿਲੋ ਕੋਕੀਨ ਮਿਲਣ ਤੋਂ ਬਾਅਦ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਦੋਸ਼ ਆਇਦ ਕੀਤੇ ਗਏ ਹਨ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 15 ਜੂਨ ਨੂੰ ਪੰਜ ਡਫਲ ਬੈਗਸ ਵਿੱਚੋਂ 14 ਮਿਲੀਅਨ ਡਾਲਰ ਦੀ ਕੋਕੀਨ ਮਿਲੀ। ਜਾਣਕਾਰੀ ਮੁਤਾਬਕ ਟਰੱਕ ਡਰਾਈਵਰ 24 ਸਾਲਾ ਪਰਦੀਪ ਸਿੰਘ ਲਾਸਾਲ, ਕਿਊਬਿਕ ਦਾ ਰਹਿਣ ਵਾਲਾ ਹੈ, ਤੇ ਉਸ ਨੂੰ ਨਾਇਗਰਾ ਆਨ ਦ ਲੇਕ ਯੂਨਿਟ ਦੇ ਆਰਸੀਐਮਪੀ ਅਧਿਕਾਰੀਆਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
#CBSA announces the seizure of approx. 112.5 kg of suspected cocaine in the #FortErie District, #EstimatedStreetValue – $14M. A lone Quebec resident was arrested and charged @RCMPONT. News Release -> https://t.co/TxEx6oNZZE pic.twitter.com/ph9yok8Tj2
— Border Services SOR (@CanBorderSOR) July 8, 2021
ਉਸ ‘ਤੇ ਪਾਬੰਦੀਸੁ਼ਦਾ ਪਦਾਰਥ ਦੀ ਸਮਗਲਿੰਗ ਦਾ ਚਾਰਜ ਲਗਾਏ ਗਏ ਹਨ। ਪਰਦੀਪ ਸਿੰਘ ਨੂੰ 9 ਜੁਲਾਈ ਨੂੰ ਸੇਂਟ ਕੈਥਰੀਨਜ਼ ਕੋਰਟਹਾਊਸ ਵਿੱਚ ਪੇਸ਼ ਕੀਤਾ ਜਾਵੇਗਾ।