ਮੁੰਬਈ : ਅਦਾਕਾਰਾ ਪਾਇਲ ਰੋਹਤਗੀ ( Payal Rohatgi ) ਨੂੰ ਉਨ੍ਹਾਂ ਦੀ ਸੋਸਾਇਟੀ ਦੇ ਚੇਅਰਮੈਨ ਨੂੰ ਸੋਸ਼ਲ ਮੀਡੀਆ ‘ਤੇ ਧਮਕਾਉਣ ਅਤੇ ਗਾਲ੍ਹਾਂ ਕੱਢਣ ਦੇ ਦੋਸ਼ ਵਿੱਚ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਇਲ ਨੇ ਬਾਅਦ ਵਿੱਚ ਉਸ ਸੋਸ਼ਲ ਮੀਡੀਆ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ, ਜਿਸਦੇ ਚਲਦੇ ਇਹ ਪੂਰਾ ਵਿਵਾਦ ਹੋਇਆ।
ਇਸ ਦੇ ਨਾਲ ਹੀ ਪਾਇਲ ‘ਤੇ ਸੁਸਾਇਟੀ ਦੇ ਲੋਕਾਂ ਨਾਲ ਵਾਰ-ਵਾਰ ਝਗੜਾ ਕਰਨਾ, ਚੇਅਰਮੈਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵੀ ਹਨ। ਪਾਇਲ ਰੋਹਤਗੀ ਨੂੰ ਅਹਿਮਦਾਬਾਦ ਸੈਟੇਲਾਈਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਦਰਅਸਲ 20 ਜੂਨ ਨੂੰ ਸੁਸਾਇਟੀ ਦੀ ਏਜੀਐੱਮ ਮੀਟਿੰਗ ‘ਚ ਪਾਇਲ ਰੋਹਤਗੀ ਮੈਂਬਰ ਨਾਂ ਹੋਣ ਦੇ ਬਾਵਜੂਦ ਮੀਟਿਗ ‘ਚ ਆਈ ਸੀ, ਜਦੋਂ ਉਸ ਨੂੰ ਬੋਲਣ ਤੋਂ ਮਨ੍ਹਾਂ ਕੀਤਾ ਗਿਆ ਤਾਂ ਉਹ ਗਾਲ੍ਹਾਂ ਕੱਢਣ ਲੱਗੀ, ਨਾਲ ਹੀ ਸੁਸਾਇਟੀ ‘ਚ ਬੱਚਿਆਂ ਦੇ ਖੇਡਣ ਸਬੰਧੀ ਵੀ ਕਈ ਵਾਰ ਝਗੜਾ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਪਾਇਲ ਇਕ ਵਾਰ ਗ੍ਰਿਫ਼ਤਾਰ ਹੋ ਚੁੱਕੀ ਹੈ। ਪਾਇਲ ਰੋਹਤਗੀ ਨੂੰ ਰਾਜਸਥਾਨ ਦੀ ਬੂੰਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿਚ ਜ਼ਮਾਨਤ ਮਿਲ ਗਈ ਸੀ।