ਲੰਡਨ : ਬ੍ਰਿਟੇਨ ਵਿਚ 3 ਫੁੱਟ 7 ਇੰਚ ਦੇ ਇਕ ਲਾੜੇ ਨੇ 5 ਫੁੱਟ 4 ਇੰਚ ਦੀ ਇਕ ਲਾੜੀ ਨਾਲ ਵਿਆਹ ਕਰਵਾ ਕੇ ਇਕ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਪਤੀ ਅਤੇ ਪਤਨੀ ਦੀ ਲੰਬਾਈ ਵਿਚ ਸਭ ਤੋਂ ਵੱਡੇ ਫਰਕ ਲਈ ਉਨ੍ਹਾਂ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ।
33 ਸਾਲ ਦੇ ਜੇਮਸ ਲਸਟੇਡ ਅਤੇ 27 ਸਾਲ ਦੀ ਕਲੋਈ ਲਸਟੇਡ ਦਾ ਵਿਆਹ 2016 ‘ਚ ਹੋਇਆ ਹੈ। ਜੇਮਜ਼, ਅਭਿਨੇਤਾ ਅਤੇ ਇੱਕ ਪੇਸ਼ਕਾਰੀ ਵਜੋਂ ਕੰਮ ਕਰਦਾ ਹੈ ਜਦੋਂ ਕਿ ਕਲੋਈ, ਇੱਕ ਅਧਿਆਪਕ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਖ਼ੁਲਾਸਾ ਕੀਤਾ ਹੈ ਕਿ ਵੱਖ-ਵੱਖ ਜੈਂਡਰ ਦੇ ਵਿਆਹੁਤਾ ਦੀ ਸ਼੍ਰੇਣੀ ਵਿਚ ਇਸ ਜੋੜੇ ਦੀ ਉਚਾਈ ਵਿਚ ਅੰਤਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ।
ਇਸ ਜੋੜੇ ਦੀ ਓਲੀਵੀਆ ਨਾਮ ਦੀ 2 ਸਾਲ ਦੀ ਇਕ ਧੀ ਵੀ ਹੈ। ਕਲੋਈ ਨੇ ਸਵੀਕਾਰ ਕੀਤਾ ਕਿ ਸ਼ੁਰੂ ਵਿਚ ਉਹ ਲੰਬੇ ਕੱਦ ਦੇ ਮੁੰਡਿਆਂ ਪ੍ਰਤੀ ਆਕਰਸ਼ਿਤ ਰਹਿੰਦੀ ਸੀ ਪਰ ਜਦੋਂ ਉਹ ਜੇਮਸ ਨੂੰ ਮਿਲੀ ਤਾਂ ਉਨ੍ਹਾਂ ਦੀ ਪਸੰਦ ਬਦਲ ਗਈ। ਜੇਮਸ ਨੇ ਕਿਹਾ ਕਿ ਜਦੋਂ ਕਲੋਈ ਨੇ ਪ੍ਰਪੋਜ਼ ਕੀਤਾ ਤਾਂ ਉਹ ਖ਼ੁਦ ਨੂੰ 10 ਫੁੱਟ ਲੰਬਾ ਅਨੁਭਵ ਕਰਨ ਲੱਗੇ ਸਨ।