ਪਤਨੀ ਨੇ ਕਰਵਾ ਦਿੱਤਾ ਪਤੀ ਦਾ ਕਤਲ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਜ਼ਿਲਾ ਰੋਪੜ ਦੇ ਚਮਕੌਰ ਸਾਹਿਬ ਥਾਣੇ ਦੇ ਪਿੰਡ ਚੂਹੜ ਮਾਜਰਾ ਵਿੱਚ ਇੱਕ ਔਰਤ ਨੇ ਨਾਜਾਇਜ਼ ਸਬੰਧਾਂ ਕਾਰਨ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੀਤੀ ਦੇਰ ਰਾਤ ਕਤਲ ਕਰ ਦਿੱਤਾ। ਥਾਣਾ ਮੁਖੀ ਗੁਰਪ੍ਰੀਤ ਸਿੰਘ ਅਨੁਸਾਰ ਪਿੰਡ ਚੂਹੜ ਮਾਜਰਾ ਦੇ ਗੁਰਮੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਭਤੀਜੇ ਹਰਜੀਤ ਸਿੰਘ (35) ਸਾਲ ਕਤਲ ਕਰ ਦਿੱਤਾ ਗਿਆ ਹੈ। ਇਸ ਕਤਲ ਦੀ ਗੁੱਥੀ ਪੁਲੀਸ ਵੱਲੋਂ 6 ਘੰਟਿਆਂ ਦੇ ਅੰਦਰ ਹੱਲ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਕੁਲਵਿੰਦਰ ਸਿੰਘ ਪਿੰਡ ਕੰਧੋਲਾ ਟੱਪਰੀਆਂ ਨਾਲ ਮਿਲ ਕੇ ਉਸ ਦਾ ਕਤਲ ਕੀਤਾ ਹੈ। ਇਨ੍ਹਾਂ ਦੋਵਾਂ ਦੇ ਨਜਾਇਜ਼ ਸਬੰਧ ਸਨ ਜਿਨ੍ਹਾਂ ਦਾ ਕਿ ਪਿੰਡ ਵਾਸੀਆਂ ਨੂੰ ਵੀ ਪਤਾ ਸੀ।

ਮ੍ਰਿਤਕ ਹਰਜੀਤ ਸਿੰਘ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਵਰਜਦਾ ਸੀ, ਪਰ ਉਹ ਆਪਣੇ ਪਤੀ ਨੂੰ ਪਿਆਰ ਵਿੱਚ ਰੁਕਾਵਟ ਸਮਝਦੀ ਸੀ ਜਿਸ ‘ਤੇ ਜਸਵੀਰ ਕੌਰ ਤੇ ਕੁਲਵਿੰਦਰ ਸਿੰਘ ਨੇ ਬੀਤੀ ਦੇਰ ਰਾਤ ਹਰਜੀਤ ਸਿੰਘ ਦਾ ਤੇਜਧਾਰ ਹਥਿਆਰ ਨਾਲ ਸਿਰ ‘ਤੇ ਵਾਰ ਕਰਕੇ ਕਤਲ ਕਰ ਦਿੱਤਾ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share This Article
Leave a Comment