ਬਾਂਕਾ : ਬਿਹਾਰ ‘ਚ ਬਾਂਕਾ ਜ਼ਿਲ੍ਹਾ ਦੇ ਸਦਰ ਬਲਾਕ ਤਹਿਤ ਨਵਟੋਲੀਆ ਪਿੰਡ ‘ਚ ਸਥਿਤ ਨੂਰੀ ਮਸਜ਼ਿਦ ਨੇੜੇ ਬਣੇ ਮਦਰੱਸੇ ‘ਚ ਮੰਗਲਵਾਰ ਸਵੇਰੇ ਇਕ ਜਬਰਦਸਤ ਧਮਾਕਾ ਹੋਇਆ।ਇਸ ਨਾਲ ਮਦਰੱਸਾ ਇਮਾਰਤ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਇਸ ਘਟਨਾ ‘ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ । ਸਥਾਨਕ ਲੋਕਾਂ ਅਨੁਸਾਰ, ਇਕ ਆਟੋ ਰਾਹੀਂ ਸਾਰੇ ਜ਼ਖ਼ਮੀ ਕਿਤੇ ਚਲੇ ਗਏ। ਪਰ ਜ਼ਖਮੀਆਂ ਨੂੰ ਇਲਾਜ ਲਈ ਕਿੱਥੇ ਲਿਜਾਇਆ ਗਿਆ ਹੈ ਇਹ ਅਜੇ ਪਤਾ ਨਹੀਂ ਲੱਗ ਸੱਕਿਆ ਹੈ।
ਕੋਰੋਨਾ ਕਾਲ ‘ਚ ਮਦਰੱਸਾ ਬੰਦ ਰਹਿਣ ਨਾਲ ਉਥੇ ਕੋਈ ਬੱਚਾ ਨਹੀਂ ਸੀ, ਨਹੀਂ ਤਾਂ ਵੱਡਾ ਹਾਦਸਾ ਹੋਣ ਦਾ ਖਦਸ਼ਾ ਸੀ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਸਜਿਦ ਦੇ ਕੋਲ ਜਬਰਦਸਤ ਬੰਬ ਧਮਾਕਾ ਹੋਇਆ। ਲੋਕਾਂ ਅਨੁਸਾਰ ਮਦਰੱਸਾ ਅੰਦਰੋਂ ਬੰਦ ਸੀ। ਅਚਾਨਕ ਅੰਦਰੋਂ ਜ਼ੋਰਦਾਰ ਆਵਾਜ਼ ਆਈ। ਸ਼ੁਰੂਆਤ ‘ਚ ਗੈਸ ਸਲੰਡਰ ਫੱਟਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਪਰ ਬਾਰੂਦ ਦਾ ਮੁਸ਼ਕ ਤੇ ਧੂੰਏਂ ਨਾਲ ਬੰਬ ਧਮਾਕੇ ਦੀ ਸੱਚਾਈ ਉਜਾਗਰ ਹੋ ਗਈ। ਦੁਪਹਿਰ ਬਾਅਦ ਭਾਗਲਪੁਰ ਤੋਂ ਫੋਰੈਂਸਿਕ ਤੇ ਡਾਗ ਸਕੂਆਇਡ ਦੀ ਟੀਮ ਘਟਨਾ ਵਾਲੀ ਥਾਂ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ‘ਚ ਰੁੱਝ ਗਈ। ਟੀਮ ਨੇ ਦੱਸਿਆ ਕਿ ਬੰਬ ਬਹੁਤ ਸ਼ਕਤੀਸ਼ਾਲੀ ਸੀ। ਘਟਨਾ ਵਾਲੀ ਤੋਂ ਕੁਝ ਨਮੂਨੇ ਇਕੱਠੇ ਕੀਤੇ ਗਏ ਹਨ।