ਨਵੀਂ ਦਿੱਲੀ : ਕਾਂਗਰਸ ਦੇ ਤਿੰਨ ਸੀਨੀਅਰ ਆਗੂਆਂ ਦੀ ਕਮੇਟੀ ਵਲੋਂ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੀਟਿੰਗ ਦਾ ਦੌਰ ਬੁੱਧਵਾਰ ਨੂੰ ਵੀ ਜਾਰੀ ਰਿਹਾ। ਕਾਂਗਰਸ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਕਮੇਟੀ ਅੱਗੇ ਆਪੋ-ਆਪਣਾ ਪੱਖ ਰੱਖਿਆ । ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਕਾਂਗਰਸ ਅੰਦਰ ਜਾਰੀ ਕਲੇਸ਼ ਨੂੰ ਨਿਪਟਾਉਣ ਲਈ ਕਮੇਟੀ ਅੱਗੇ ਇੱਕ ‘ਫਾਰਮੂਲਾ’ ਪੇਸ਼ ਕੀਤਾ।
ਬਾਜਵਾ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਖਾਸ ‘ਫ਼ਾਰਮੂਲੇ’ ਦਾ ਜ਼ਿਕਰ ਕੀਤਾ। ਉਨ੍ਹਾਂ ਇਸ ਨੂੰ ‘ਫਾਰਮੂਲਾ-44’ ਦਾ ਨਾਂ ਦਿੱਤਾ ਹੈ। ਮੀਟਿੰਗ ਵਿਚ ਹੋਰ ਕੀ-ਕੀ ਹੋਇਆ, ਉਨ੍ਹਾਂ ਆਪਣਾ ਪੱਖ ਕਿਸ ਤਰਾਂ ਰੱਖਿਆ ਇਸ ਬਾਰੇ ਉਨ੍ਹਾਂ ਮੀਡੀਆ ਨਾਲ ਸਾਂਝ ਪਾਈ। ਸੁਣੋ ਬਾਜਵਾ ਨੇ ਕਮੇਟੀ ਅੱਗੇ ਕੀ ਕੁਝ ਕਿਹਾ ।
ਪੰਜਾਬ ਸਰਕਾਰ ਦੀ ਅਫ਼ਸਰਸ਼ਾਹੀ ਬਾਰੇ ਵੀ ਬਾਜਵਾ ਨੇ ਕਮੇਟੀ ਅੱਗੇ ਆਪਣਾ ਪੱਖ ਰੱਖਿਆ। ਬਾਜਵਾ ਨੇ ਦੱਸਿਆ ਉਹ ਕੀ ਕਹਿ ਕੇ ਆਏ ਕਮੇਟੀ ਨੂੰ।