ਨਿਊਜ਼ ਡੈਸਕ: ਵਿਦਿਆ ਬਾਲਨ ਦੀ ਫ਼ਿਲਮ ‘ਸ਼ੇਰਨੀ’ ਦਾ ਟ੍ਰੇਲਰ ਅੱਜ ਰਿਲੀਜ਼ ਹੋ ਚੁੱਕਿਆ ਹੈ। ਇਹ ਫਿਲਮ ਓਟੀਟੀ ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ ‘ਤੇ 18 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ।
ਇਸ ਫ਼ਿਲਮ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਫਿਲਮ ਦਾ ਟ੍ਰੇਲਰ ਵੀ ਕਾਫੀ ਸ਼ਾਨਦਾਰ ਹੈ। ਬਗੈਰ ਮੇਕਅੱਪ ਲੁੱਕ ਵਿੱਚ ਇੱਕ ਵਾਰ ਫਿਰ ਵਿਦਿਆ ਫੈਨਸ ਨੂੰ ਦਿਵਾਨਾ ਕਰਨ ਨੂੰ ਤਿਆਰ ਹੈ।
ਉੱਥੇ ਹੀ ਟ੍ਰੇਲਰ ਤੋਂ ਸਾਫ਼ ਹੋ ਗਿਆ ਹੈ ਕਿ ਫ਼ਿਲਮ ਵਿੱਚ ਵਿਦਿਆ ਬਾਲਨ ਇੱਕ ਇਮਾਨਦਾਰ ਮਹਿਲਾ ਅਫਸਰ ਦੇ ਕਿਰਦਾਰ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਵਿੱਦਿਆ ਫਿਲਮ ‘ਚ ਕਈ ਗੰਭੀਰ ਮੁੱਦਿਆਂ ਨਾਲ ਲੜਦੀ ਨਜ਼ਰ ਆਵੇਗੀ ਟ੍ਰੇਲਰ ‘ਚ ਦੇਖਿਆ ਜਾ ਸਕਦਾ ਹੈ ਕਿ ਉਹ ਜਾਨਵਰਾਂ ਦੇ ਦਰਦ ਨੂੰ ਕਿੰਝ ਸਮਝਦੀ ਹੈ।
.@vidya_balan is here to tell you what a #Sherni can do!#SherniTrailer out now.
Meet #SherniOnPrime, June 18.#AmitMasurkar #BhushanKumar @vikramix @ShikhaaSharma03 @AasthaTiku @Abundantia_Ent @TSeries pic.twitter.com/RmoB75z7eq
— amazon prime video IN (@PrimeVideoIN) June 2, 2021