ਵੈਕਸੀਨ ਨੂੰ ਲੈ ਕੇ ‘ਆਪ’ ਦਾ ਮੋਦੀ ਸਰਕਾਰ ‘ਤੇ ਤਿੱਖਾ ਹਮਲਾ
‘ਕੇਂਦਰ ਨੇ ਵੈਕਸੀਨ ਲਈ ਨਹੀਂ ਬਣਾਈ ਕੋਈ ਠੋਸ ਨੀਤੀ’
ਦਿੱਲੀ ਦੇ 400 ਟੀਕਾਕਰਨ ਕੇਂਦਰ ਵੈਕਸੀਨ ਨਾ ਹੋਣ ਕਾਰਨ ਬੰਦ : ਸਿਸੋਦੀਆ
ਨਵੀਂ ਦਿੱਲੀ (ਦਵਿੰਦਰ ਸਿੰਘ) : ਆਮ ਆਦਮੀ ਪਾਰਟੀ ਵਲੋਂ ਦੇਸ਼ ਅੰਦਰ ਵੈਕਸੀਨ ਦੀ ਘਾਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ । ‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੈਕਸੀਨ ਦੀ ਘਾਟ ਲਈ ਅੱਜ ਕੇਂਦਰ ਸਰਕਾਰ ਤੇ ਜੰਮ ਕੇ ਵਰ੍ਹੇ । ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵੈਕਸੀਨ ਦੀ ਭਾਰੀ ਘਾਟ ਹੈ । ਵੈਕਸੀਨ ਦੀ ਕਮੀ ਕਾਰਨ ਕਈ ਰਾਜਾਂ ਵਿੱਚ ਟੀਕਾਕਰਨ ਦਾ ਕੰਮ ਨਹੀਂ ਹੋ ਰਿਹਾ ਹੈ। ਉਨ੍ਹਾਂ ਇਸ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ।
ਸਿਸੋਦੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ “ਕੇਂਦਰ ਸਰਕਾਰ ਵੈਕਸੀਨ ‘ਤੇ ਕੁੰਡਲੀ ਮਾਰ ਕੇ ਬੈਠੀ ਹੈ, ਉਹ ਜਾਣ-ਬੁੱਝ ਕੇ ਸੂਬਿਆਂ ਨੂੰ ਵੈਕਸੀਨ ਦੀ ਸਪਲਾਈ ਨਹੀਂ ਕਰ ਰਹੀ।”
केंद्र ने दिल्ली के युवाओं के लिये अप्रैल के महीने में केवल 4.5 लाख और मई में केवल 3.67 लाख वैक्सीन दी और जून के लिए भी केवल 5.5 लाख डोज़.
केंद्र सरकार वैक्सीन पर कुंडली मारकर बैठी है. राज्य सरकार के लिए कहती है वैक्सीन नहीं है, प्राइवेट अस्पतालों को वैक्सीन दिलवा देती है.
— Manish Sisodia (@msisodia) May 29, 2021
ਪ੍ਰਧਾਨ ਮੰਤਰੀ ਮੋਦੀ ‘ਤੇ ਵਰ੍ਹਦਿਆਂ ਸਿਸੋਦੀਆ ਨੇ ਕਿਹਾ ਕਿ ਸਾਡੀ ਕੇਂਦਰ ਸਰਕਾਰ ਇਸ ਟੀਕੇ ਨੂੰ ਦੇਸ਼ ਦੇ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। 2020 ਤੋਂ ਬਾਅਦ ਟੀਕੇ ਬਾਰੇ ਕੋਈ ਯੋਜਨਾ ਨਹੀਂ ਹੈ। ਆਪਣੇ ਦੇਸ਼ ਦੀ ਵੈਕਸੀਨ ਕਿਸੇ ਹੋਰ ਦੇਸ਼ ਨੂੰ ਵੇਚ ਦਿੱਤੀ। ਹੁਣ ਵਿਦੇਸ਼ੀ ਵੈਕਸੀਨ ਭਾਰਤ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਟੀਕਾ ਖ਼ਤਮ ਹੋਣ ਤੋਂ ਬਾਅਦ ਸਾਰੇ 400 ਟੀਕਾਕਰਨ ਕੇਂਦਰ 18 ਤੋਂ 44 ਸਾਲ ਦੇ ਲੋਕਾਂ ਲਈ ਬੰਦ ਕਰ ਦਿੱਤੇ ਗਏ ਹਨ। ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੋਰੋਨਾ ਖਿਲਾਫ ਬਚਾਅ ਲਈ ਟੀਕਾਕਰਣ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਦੀ ਟੀਮਾਂ ਨੇ ਮਾਡਰੇਨਾ, ਫਾਈਜ਼ਰ ਅਤੇ ਜੌਹਨਸਨ ਵਰਗੀਆਂ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਫਾਈਜ਼ਰ ਅਤੇ ਮੋਡਰਨਾ ਨੇ ਸਾਨੂੰ ਟੀਕੇ ਸਿੱਧੇ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਦੱਸਿਆ ਹੈ ਕਿ ਉਹ ਕੇਂਦਰ ਨਾਲ ਗੱਲ ਕਰ ਰਹੇ ਹਨ। ਕੇਂਦਰ ਨੇ ਫਾਈਜ਼ਰ ਅਤੇ ਮਾਡਰਨਾ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ, ਜਦੋਂ ਕਿ ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਮਨਜ਼ੂਰੀ ਦਿੱਤੀ ਗਈ ਹੈ, ਅਤੇ ਅਨੇਕਾਂ ਦੇਸ਼ਾਂ ਨੇ ਉਨ੍ਹਾਂਂ ਦੀ ਵੈਕਸੀਨ ਨੂੰ ਖਰੀਦਿਆ ਹੈ । ਸਿਸੋਦੀਆ ਨੇ ਕਿਹਾ ਕਿ ਕੁਝ ਦੇਸ਼ਾਂ ਨੇ ਅਜ਼ਮਾਇਸ਼ ਪੜਾਅ ‘ਤੇ ਖੁਦ ਟੀਕੇ ਲਗਵਾਏ ਹਨ ਪਰ ਭਾਰਤ ਨੇ ਇਸ ਦਿਸ਼ਾ’ ਚ ਕੋਈ ਕਦਮ ਨਹੀਂ ਚੁੱਕਿਆ।