ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਹੋਰ ਭਾਰਤੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

TeamGlobalPunjab
2 Min Read

ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਭਾਰਤੀ-ਅਮਰੀਕੀ ਨਾਗਰਿਕ ਅਰੁਣ ਵੈਂਕਟਰਮਨ ਨੂੰ ਸੰਯੁਕਤ ਰਾਜ ਅਤੇ ਵਿਦੇਸ਼ੀ ਵਪਾਰਕ ਸੇਵਾਵਾਂ ਦੇ ਡਾਇਰੈਕਟਰ-ਜਨਰਲ ਅਤੇ ਵਣਜ ਵਿਭਾਗ ਵਿੱਚ ਗਲੋਬਲ ਬਾਜ਼ਾਰਾਂ ਲਈ ਸਹਾਇਕ ਸੱਕਤਰ ਲਈ ਨਾਮਜ਼ਦ ਕੀਤਾ ਹੈ।ਅਰੁਣ ਵੈਂਕਟਰਮਨ ਫਿਲਹਾਲ ਵਣਜ ਸਕੱਤਰ ਦੇ ਸਲਾਹਕਾਰ ਹਨ। ਵ੍ਹਾਈਟ ਹਾਊਸ ਵਲੋਂ ਜਾਰੀ ਬਿਆਨ ਮੁਤਾਬਕ, ਵੈਂਕਟਰਮਨ  ਕੋਲ ਅੰਤਰਰਾਸ਼ਟਰੀ ਵਪਾਰ ਦੇ ਮੁੱਦਿਆਂ ‘ਤੇ ਕੰਪਨੀਆਂ, ਅੰਤਰਰਾਸ਼ਟਰੀ ਸੰਗਠਨਾਂ ਤੇ ਅਮਰੀਕੀ ਸਰਕਾਰ ਨੂੰ ਸਲਾਹ ਦੇਣ ਦਾ 20 ਸਾਲ ਤੋਂ ਵੱਧ ਦਾ ਤਜ਼ਰਬਾ ਹੈ।

ਇਸ ਤੋਂ ਪਹਿਲਾਂ ਵੈਂਕਟਰਮਨ  ਓਬਾਮਾ ਪ੍ਰਸ਼ਾਸਨ ਦੀ ਵੀ ਮਦਦ ਕਰ ਚੁੱਕੇ ਹਨ । ਉਨ੍ਹਾਂ ਨੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਕੰਪਨੀਆਂ ਦੇ ਸਾਹਮਣੇ ਆਉਣ ਵਾਲੀਆਂ  ਮਹੱਤਵਪੂਰਣ ਚੁਣੌਤੀਆਂ ਨਾਲ ਨਜਿੱਠਣ ਲਈ ਅਮਰੀਕੀ ਸਰਕਾਰ ਦੀ ਮਦਦ ਕੀਤੀ ਹੈ ।

ਅਮਰੀਕਾ ਦੇ ਵਪਾਰ ਪ੍ਰਤੀਨਿਧੀ (ਯੂਐਸਟੀਆਰ) ਦੇ ਦਫਤਰ ਵਿੱਚ ਕੰਮ ਕਰਦਿਆਂ ਭਾਰਤ ਦੇ ਡਾਇਰੈਕਟਰ ਵਜੋਂ ਯੂਐਸ-ਭਾਰਤ ਵਪਾਰ ਨੀਤੀ ਦੇ ਵਿਕਾਸ ਤੇ ਲਾਗੂ ਕਰਨ ਦੀ ਅਗਵਾਈ ਕੀਤੀ। ਇਸ ਲਈ ਉਨ੍ਹਾਂ ਨੂੰ ਏਜੰਸੀ ਦਾ ਕੈਲੀ ਐਵਾਰਡ ਵੀ ਮਿਲਿਆ ਹੈ। ਦੱਸ ਦੇਈਏ ਕਿ ਅਰੁਣ ਵੈਂਕਟਰਮਨ ਨੇ ਐਸੋਸੀਏਟ ਜਨਰਲ ਕੌਂਸਲ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ । ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ (WTO) ਨਾਲ ਅੰਤਰਰਾਸ਼ਟਰੀ ਵਪਾਰ ਸਮਝੌਤੇ ‘ਤੇ ਗੱਲਬਾਤ ਵਿੱਚ ਅਮਰੀਕਾ ਦੀ ਅਗਵਾਈ ਕੀਤੀ। ਇਸ ਤੋਂ ਪਹਿਲਾਂ ਉਹ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ ਵਿੱਚ ਕਾਨੂੰਨੀ ਅਧਿਕਾਰੀ ਵਜੋਂ ਕੰਮ ਕਰ ਚੁੱਕਿਆ ਹੈ। ਇੱਕ ਕਾਨੂੰਨੀ ਅਧਿਕਾਰੀ ਸੰਗਠਨਾਂ ਨੂੰ ਦੇਸ਼ਾਂ ਵਿਚਕਾਰ ਵਪਾਰਕ ਝਗੜਿਆਂ ਦੀ ਅਪੀਲ ਵਿੱਚ ਉਠਾਏ ਮੁੱਦਿਆਂ ਬਾਰੇ ਸਲਾਹ ਦਿੰਦਾ ਹੈ।

 

- Advertisement -

Share this Article
Leave a comment