‘ਗੂਗਲ ਦੀ ਮੈਜਿਕ ਵਿੰਡੋ ਕਰੇਗੀ ਕਮਾਲ’
ਨਿਊਜ਼ ਡੈਸਕ : ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ ਦੇੇੇ ਖੇਤਰ ‘ਚ ਨਿੱੱਤ ਦਿਨ ਕੁਝ ਨਵਾਂ ਸਾਹਮਣੇ ਆ ਰਿਹਾ ਹੈ। ਨਵੀਂਆਂ ਤਕਨੀਕਾਂ ਸੰਚਾਰ ਨੂੰ ਪਹਿਲਾਂ ਨਾਲੋਂ ਬਹਿਤਰ ਤੋਂ ਬਹਿਤਰੀਨ ਕਰ ਰਹੀਆਂ ਹਨ। ਹੁਣ ਗੂਗਲ ਵੀ ਇੱਕ ਨਵੇੇਂ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਹੈ ਜਿਸ ਨਾਲ ਵੀਡੀਓ ਕਾਲ ‘ਤੇ ਗੱਲਬਾਤ ਤੁਹਾਨੂੰ ਵੱਖਰਾ ਅਹਿਸਾਸ ਕਰਵਾਏਗੀ।
ਦਰਅਸਲ ਗੂਗਲ ਦਾ Google I/O 2021 ਈਵੈਂਟ ਜਾਰੀ ਹੈ। ਇਸ ਈਵੈਂਟ ‘ਚ ਗੂਗਲ ਨੇ ਕਈ ਐਲਾਨ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ ਦੀ ਆਪਣੀ ਯੋਜਨਾ ਦੇ ਬਾਰੇ ਦੱਸਿਆ ਹੈ। ਇਸ ਕ੍ਰਮ ‘ਚ ਸੁੰਦਰ ਪਿਚਾਈ ਨੇ ਪ੍ਰਾਜੈਕਟ ‘Starline’ ਦੀ ਗੱਲ ਕੀਤੀ, ਜਿਸ ਦੀ ਮਦਦ ਨਾਲ ਯੂਜ਼ਰਜ਼ ਇਕ ਰੀਅਲ ਟਾਈਪ 3D ਮਾਡਲ ਕ੍ਰਿਏਟ ਕਰ ਸਕਦੇ ਹਨ। ਇਹ ਪ੍ਰਤੀ ਸੈਕਿੰਡ ਕਈ ਗੀਗਾਬਾਈਟ ਦੀ ਸਪੀਡ ਨਾਲ ਡਾਟਾ ਟਰਾਂਸਮਿਟ ਕਰਦਾ ਹੈ ਤੇ ਇਸ ਦੀ ਵਜ੍ਹਾ ਕਾਰਨ ਤੁਸੀਂ ਦੂਜੇ ਯੂਜ਼ਰ ਤੋਂ ਬਿਲਕੁੱਲ ਨੈਚੂਰਲ ਤਰੀਕੇ ਨਾਲ ਅੱਖਾਂ ‘ਚ ਅੱਖਾਂ ਪਾ ਕੇ ਗੱਲਬਾਤ ਕਰ ਸਕਦੇ ਹੋ। ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਉਹ ਵਿਅਕਤੀ ਤੁਹਾਡੇ ਸਾਹਮਣੇ ਬੈਠਾ ਹੈ, ਬਸ ਤੁਸੀਂ ਉਸ ਨੂੰ ਹੱਥ ਨਹੀਂ ਲਗਾ ਪਾਓਗੇ।
ਇਸ ਤਕਨਾਲੌਜੀ ਦੀ ਮਦਦ ਨਾਲ ਤੁਸੀਂ ਵਿੰਡੋ ਦੇ ਦੂਜੇ ਪਾਸੇ ਬੈਠੇ ਇਨਸਾਨ ਨੂੰ ਲਾਈਫ ਸਾਈਜ਼ 3-D ਡਾਇਮੈਂਸ਼ਨ ‘ਚ ਦੇਖ ਸਕੋਗੇ। ਤੁਸੀਂ ਉਸ ਨਾਲ ਇਸ ਤਰ੍ਹਾਂ ਗੱਲ ਕਰ ਸਕਦੇ ਹੋ ਜਿਵੇਂ ਉਹ ਤੁਹਾਡੇ ਸਾਹਮਣੇ ਬੈਠਾ ਹੋਵੇ। ਇਸ ਲਈ ਪ੍ਰੋਜੈਕਟ Starline ਹਾਰਡਵੇਅਰ ਤੇ ਸਾਫਟਵੇਅਰਾਂ ਦੋਵਾਂ ਦਾ ਇਸਤੇਮਾਲ ਕਰੇਗਾ ਤੇ ਫਿਰ ਤੁਸੀਂ ਜਿਸ ਨਾਲ ਕਾਲ ‘ਤੇ ਹੋ ਉਸ ਦੀ ਲਾਈਫ਼ ਸਾਈਜ਼ ਇਮੇਜ ‘ਤੇ ਵੀਡੀਓ ਕ੍ਰਿਏਟ ਕੀਤਾ ਜਾਵੇਗਾ।
Imagine a magic window, and through that window you see another person, life-size and in three dimensions.
Project Starline is a technology project that combines advances in hardware and software to help people feel like they're together, even when they're apart. #GoogleIO pic.twitter.com/2yNJrXoQcx
— Google (@Google) May 18, 2021
ਇਸ ਤਕਨਾਲੌਜੀ ਲਈ Google ਵਿਅਕਤੀ ਦੇ Shape, Size ਤੇ ਬਣਾਵਟ ਨੂੰ ਕਈ ਕੈਮਰਾ ਸੈਂਸਰਜ਼ ਦੀ ਮਦਦ ਨਾਲ ਵੱਖ-ਵੱਖ ਐਂਗਲ ਤੋਂ ਕੈਪਚਰ ਕਰਦਾ ਹੈ। ਉਸ ਤੋਂ ਬਾਅਦ ਸਾਰੀਆਂ ਈਮੇਜਜ਼ ਨੂੰ ਕੁਲੈਕਟ ਕਰ ਕੰਬਾਈਨ ਕੀਤਾ ਜਾਂਦਾ ਹੈ। ਇਸ ਨਾਲ ਇਕ 3D ਮਾਡਲ ਤਿਆਰ ਹੁੰਦਾ ਹੈ ਜਿਸ ਨੂੰ ਫੋਨ ਦੇ ਦੂਜੇ ਪਾਸੇ ਬੈਠੇ ਵਿਅਕਤੀ ਨੂੰ ਰੀਅਲ ਟਾਈਮ ‘ਚ ਦਿਖਾਇਆ ਜਾਂਦਾ ਹੈ।