ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਡੀਏਪੀ ਖਾਦ ਪੁਰਾਣੇ ਮੁੱਲ ‘ਤੇ ਹੀ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਹੋਈ ਅਹਿਮ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਕਿ ਖਾਦ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਬਾਵਜੂਦ ਕਿਸਾਨਾਂ ਲਈ ਖਾਦ ਬੀਤੇ ਸਾਲ ਵਾਲੀ ਕੀਮਤ 1200 ਰੁਪਏ ਪ੍ਰਤੀ ਬੈਗ ਦੀ ਦਰ ‘ਤੇ ਹੀ ਉਪਲਬਧ ਕਰਵਾਈ ਜਾਵੇਗੀ।
ਕਿਸਾਨਾਂ ਨੂੰ ਡੀਏਪੀ ਖਾਦ ਦਾ ਬੈਗ ਵਧੀਆਂ ਕੀਮਤਾਂ 2400 ਰੁਪਏ ਦੀ ਬਜਾਏ ਪੁਰਾਣੀ ਕੀਮਤ 1200 ਰੁਪਏ ਪ੍ਰਤੀ ਬੈਗ ਅਨੁਸਾਰ ਮੁਹਈਆ ਕਰਵਾਇਆ ਜਾਵੇਗਾ।
ਇਸ ਤਰ੍ਹਾਂ ਸਰਕਾਰ ਨੇ ਡੀਏਪੀ ਖਾਦ ‘ਤੇ ਦਿੱਤੀ ਜਾਂਦੀ ਸਬਸਿਡੀ ਨੂੰ ਪਿਛਲੇ ਵਾਰ ਦੇ ਮੁਕਾਬਲੇ ਇਸ ਵਾਰ 140% ਫੀਸਦੀ ਵਧ ਹੋਣ ਦਾ ਦਾਅਵਾ ਕੀਤਾ ਹੈ।
ਕੇਂਦਰ ਨੇ ਡੀਏਪੀ ਖਾਦ ਦੀ ਅੰਤਰਰਾਸ਼ਟਰੀ ਮਾਰਕੀਟ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ, ਇਸਨੂੰ ਸਿਰਫ 1200 ਰੁਪਏ ਦੀ ਪੁਰਾਣੀ ਕੀਮਤ ‘ਤੇ ਵੇਚਣ ਦਾ ਫੈਸਲਾ ਕੀਤਾ ਗਿਆ ਹੈ, ਨਾਲ ਹੀ ਕੇਂਦਰ ਸਰਕਾਰ ਨੇ ਕੀਮਤਾਂ ਵਾਧੇ ਦੇ ਪੂਰੇ ਸਰਚਾਰਜ ਨੂੰ ਸਹਿਣ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਦਾ ਦਾਅਵਾ ਹੈ ਕਿ ਪ੍ਰਤੀ ਬੋਰੀ ਸਬਸਿਡੀ ਦੀ ਮਾਤਰਾ ਇੱਕ ਸਮੇਂ ਕਦੇ ਵੀ ਇੰਨੀ ਨਹੀਂ ਵਧਾਈ ਗਈ।
सरकार किसानों के जीवन को बेहतर बनाने के लिए प्रतिबद्ध है। इसलिए अंतरराष्ट्रीय मूल्यों में बढ़ोतरी के बावजूद हमने उन्हें पुरानी दरों पर ही खाद मुहैया कराने का निर्णय लिया है। आज के फैसले के बाद DAP खाद का एक बैग 2400 रु की जगह 1200 रु में ही मिलेगा।https://t.co/cjJcqUsgEG
— Narendra Modi (@narendramodi) May 19, 2021