ਭਾਰਤ ਨੇ ਰੂਸੀ ਵੈਕਸੀਨ Sputnik V ਦੀ ਕੀਮਤ ਦਾ ਕੀਤਾ ਐਲਾਨ

TeamGlobalPunjab
1 Min Read

ਨਵੀਂ ਦਿੱਲੀ: ਭਾਰਤ ‘ਚ ਕੋਰੋਨਾਵਾਇਰਸ ਦੇ ਖ਼ਿਲਾਫ਼ ਲੜਾਈ ‘ਚ Covisheild ਅਤੇ covaxin ਤੋਂ ਬਾਅਦ ਹੁਣ ਇੱਕ ਹੋਰ ਵੈਕਸੀਨ Sputnik V ਅਗਲੇ ਹਫਤੇ ਤੋਂ ਬਾਜ਼ਾਰ ਵਿੱਚ ਉਪਲਬਧ ਹੋ ਜਾਵੇਗੀ। ਭਾਰਤੀ ਬਾਜ਼ਾਰ ਵਿੱਚ ਉਪਲਬਧ ਹੋਣ ਤੋਂ ਪਹਿਲਾਂ ਇਸ ਦੀ ਕੀਮਤ ਵੀ ਤੈਅ ਕਰ ਦਿੱਤੀ ਗਈ ਹੈ।

ਰੂਸ ਤੋਂ ਆਈ Sputnik V ਵੈਕਸੀਨ ਦੀ ਇੱਕ ਖੁਰਾਕ ਦੀ ਕੀਮਤ 995.40 ਰੁਪਏ ਹੋਵੇਗੀ। ਇਸ ਦੀ ਜਾਣਕਾਰੀ ਡਾ.ਰੈੱਡੀ ਨੇ ਇਕ ਬਿਆਨ ਜਾਰੀ ਕਰਕੇ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਜਦੋਂ Sputnik V ਵੈਕਸੀਨ ਭਾਰਤ ‘ਚ ਬਣਨੀ ਸ਼ੁਰੂ ਹੋਵੇਗੀ, ਉਸ ਵੇਲੇ ਇਸ ਦੀ ਕੀਮਤ ਘੱਟ ਹੋ ਜਾਵੇਗੀ। ਦੱਸ ਦਈਏ ਕਿ ਭਾਰਤ ‘ਚ ਫ਼ਿਲਹਾਲ Sputnik V ਵੈਕਸੀਨ ਦੀਆਂ 1.50 ਲੱਖ ਖੁਰਾਕਾਂ ਉਪਲਬਧ ਹਨ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਵਿੱਚ ਹੁਣ ਤੱਕ ਦੋ ਟੀਕੇ (Covisheild ਅਤੇ covaxin) ਦੇ ਨਾਲ ਟੀਕਾਕਰਨ ਅਭਿਆਨ ਚੱਲ ਰਿਹਾ ਹੈ। ਕੇਂਦਰ ਸਰਕਾਰ ਇਨ੍ਹਾਂ ਦੋਵਾਂ ਟੀਕਿਆਂ ਨੂੰ 250 ਰੁਪਏ ‘ਚ ਖ਼ਰੀਦ ਰਹੀ ਹੈ, ਹਾਲਾਂਕਿ Covisheild ਅਤੇ covaxin ਨੇ ਪ੍ਰਾਈਵੇਟ ਹਸਪਤਾਲਾਂ ਤੇ ਬਜ਼ਾਰਾਂ ਲਈ ਆਪਣੀ ਵੈਕਸੀਨ ਦੀ ਕੀਮਤ ਵੱਖਰੀ ਰੱਖੀ ਹੈ। ਕੇਂਦਰ ਸਰਕਾਰ ਨੇ 1 ਮਈ ਤੋਂ ਵੈਕਸੀਨ ਕੰਪਨੀਆਂ ਨੂੰ ਸੂਬਾ ਸਰਕਾਰਾਂ ਅਤੇ ਨਿੱਜੀ ਹਸਪਤਾਲਾਂ ਨੂੰ ਵੀ ਵੈਕਸੀਨ ਦੀ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਹੈ।

Share This Article
Leave a Comment