ਰੋਹਤਕ : ਵੱਡੀ ਖਬਰ ਰੋਹਤਕ ਤੋਂ ਸਾਹਮਣੇ ਆ ਰਹੀ ਹੈ, ਸਾਧਵੀ ਬਲਾਤਕਾਰ ਅਤੇ ਪੱਤਰਕਾਰ ਦੀ ਹੱਤਿਆ ਲਈ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬੁੱਧਵਾਰ ਨੂੰ ਅਚਾਨਕ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਸਖਤ ਸੁਰੱਖਿਆ ਵਿਚ ਕੈਦੀ ਬਾਬੇ ਨੂੰ ਐਂਬੂਲੈਂਸ ਤੋਂ ਪੰਡਿਤ ਭਾਗਵਤ ਦਿਆਲ ਸ਼ਰਮਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪੰਡਿਤ ਬੀਡੀਐਸ ਪੀਜੀਆਈਐਮਐਸ) ਲਿਆਂਦਾ ਗਿਆ ।
ਹਾਲਾਂਕਿ ਇਸ ਦੀ ਬਾਰੇ ਅਧਿਕਾਰੀ ਚੁੱਪੀ ਧਾਰੇ ਹੋਏ ਹਨ, ਸੂਤਰਾਂ ਦੇ ਅਨੁਸਾਰ, ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਡੇਰਾ ਮੁਖੀ ਨੂੰ ਪੀਜੀਆਈ ਦੇ ਵੀਆਈਪੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।
ਹਸਪਤਾਲ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੀਡੀਆ ਨੂੰ ਵੀ ਪੁਲਿਸ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।
ਜਦੋਂ ਮੀਡੀਆ ਕਰਮੀਆਂ ਨੇ ਤਸਵੀਰਾਂ ਲੈਣੀਆਂ ਚਾਹੀਦੀਆਂ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਸਖ਼ਤੀ ਨਾਲ਼ ਮਨ੍ਹਾ ਕਰ ਦਿੱਤਾ।