ਸੁਪਰੀਮ ਕੋਰਟ ਦੇ ਸਾਬਕਾ ਜੱਜ ਦਾ ਹੋਇਆ ਦੇਹਾਂਤ

TeamGlobalPunjab
1 Min Read

ਪੁਣੇ:ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀਬੀ ਸਾਵੰਤ ਦਾ ਬੀਤੇ ਸੋਮਵਾਰ ਸਵੇਰੇ ਕਰੀਬ 9.30 ਵਜੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਸਾਵੰਤ 90 ਸਾਲਾਂ ਦੇ ਸਨ ਤੇ ਉਨ੍ਹਾਂ ਦੀ ਬੇਟੀ ਸੁਜਾਤਾ ਮਾਨੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਾਵੰਤ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ।

 ਉਨ੍ਹਾਂ ਦੇ ਪਰਿਵਾਰ ’ਚ ਪਤਨੀ, ਦੋ ਬੇਟੀਆਂ ਤੇ ਇਕ ਬੇਟਾ ਹੈ। ਜਸਟਿਸ ਸਾਵੰਤ 31 ਦਸੰਬਰ, 2017 ਨੂੰ ਪੁਣੇ ’ਚ ਕਰਵਾਈ ਗਈ ਏਲਗਾਰ ਪ੍ਰਰੀਸ਼ਦ ਦੇ ਸਹਿ-ਕਨਵੀਨਰਾਂ ਵਿਚੋਂ ਇਕ ਸਨ।

TAGGED: ,
Share this Article
Leave a comment