BREAKING : ਪੰਜਾਬ, ਹਿਮਾਚਲ ਪ੍ਰਦੇਸ਼ ਤੇ 14 ਹੋਰ ਸੂਬਿਆਂ ਵਿੱਚ ਰੋਜ਼ਾਨਾ ਵੱਧ ਰਹੇ ਹਨ ਕੋਰੋਨਾ ਦੇ ਨਵੇਂ ਕੇਸ : ਸਿਹਤ ਮੰਤਰਾਲਾ

TeamGlobalPunjab
1 Min Read

ਚੰਡੀਗੜ੍ਹ/ਨਵੀਂ ਦਿੱਲੀ : ਕੋਰੋਨਾ ਮਰੀਜ਼ਾਂ ਦੀ ਰੋਜ਼ਾਨਾ ਗਿਣਤੀ ਦੇ ਲਿਹਾਜ ਨਾਲ ਦੇਸ਼ ਦੇ 16 ਸੂਬਿਆਂ ਵਿੱਚ ਕੋਰੋਨਾ ਮਰੀਜਾਂ ਦੀ ਰੋਜ਼ਾਨਾ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ, ਇਹਨਾਂ ਵਿੱਚੋਂ ਪੰਜਾਬ ਸੂਬਾ ਵੀ ਇੱਕ ਹੈ। ਹਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਆਬਾਦੀ ਦੇ ਹਿਸਾਬ ਨਾਲ ਪੰਜਾਬ ਵਿੱਚ ਕੋਰੋਨਾ ਦਾ ਪਾਜ਼ਿਟਿਵ ਔਸਤ ਫਿਲਹਾਲ 17.6% ਹੈ। ਇਸ ਸਮੇਂ ਪਾਜ਼ਿਟਿਵਿਟੀ ਦਰ ਦੇ ਹਿਸਾਬ ਨਾਲ 26 ਸੂਬਿਆਂ ਵਿੱਚੋਂ ਪੰਜਾਬ 20ਵੇਂ ਨੰਬਰ ‘ਤੇ ਹੈ।

 

 

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਸੂਚੀ ਅਨੁਸਾਰ ਦੇਸ਼ ਦੇ ਕੋਰੋਨਾ ਸੰਕ੍ਰਮਣ ਦੇ ਰੋਜ਼ਾਨਾ ਵਾਧੇ ਵਾਲੇ ਸੂਬੇ ਕਰਨਾਟਕ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ, ਉੜੀਸਾ, ਪੰਜਾਬ, ਅਸਾਮ, ਜੰਮੂ-ਕਸ਼ਮੀਰ, ਗੋਆ, ਹਿਮਾਚਲ ਪ੍ਰਦੇਸ਼, ਪੁਡੂਚੇਰੀ, ਮਣੀਪੁਰ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਹਨ।

 

 

ਔਸਤ ਪਾਜ਼ਿਟਿਵਿਟੀ ਦਰ ਦੇ ਹਿਸਾਬ ਨਾਲ ਗੋਆ ਸੂਬਾ 49.6% ਦੀ ਦਰ ਨਾਲ ਸਭ ਤੋਂ ਉੱਪਰ ਹੈ।

 

 

Share This Article
Leave a Comment