ਆਂਧਰਾ ਪ੍ਰਦੇਸ਼ ‘ਚ ਆਕਸੀਜਨ ਦੀ ਘਾਟ ਕਾਰਨ 11 ਮਰੀਜ਼ਾਂ ਦੀ ਮੌਤ

TeamGlobalPunjab
1 Min Read

ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਇੱਕ ਹਸਪਤਾਲ ‘ਚ ਆਕਸੀਜਨ ਦੀ ਸਪਲਾਈ ਰੁਕਣ ਕਾਰਨ 11 ਮਰੀਜ਼ਾਂ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਰਾਤ ਤਿਰੂਪਤੀ ਦੇ ਸਰਕਾਰੀ ਹਸਪਤਾਲ ‘ਚ ਵਾਪਰੀ। ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕਰਦਿਆਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਜ਼ਿਲ੍ਹਾ ਕੁਲੈਕਟਰ ਐਮ ਹਰੀ ਨਰਾਇਣਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਕਸੀਜਨ ਸਪੋਰਟ ‘ਤੇ 11 ਮਰੀਜ਼ਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ, ‘ਪੰਜ ਮਿੰਟਾਂ ਦੇ ਅੰਦਰ ਆਕਸੀਜਨ ਦੀ ਸਪਲਾਈ ਬਹਾਲ ਹੋ ਗਈ ਤੇ ਜਿਸ ਨਾਲ ਅਸੀਂ ਹੋਰ ਮਰੀਜ਼ਾਂ ਦੀਆ ਜਾਨਾਂ ਬਚਾ ਸਕੇ। ਇਸ ਦੌਰਾਨ ਲਗਭਗ 30 ਡਾਕਟਰਾਂ ਨੂੰ ਮਰੀਜ਼ਾਂ ਦੀ ਨਿਗਰਾਨੀ ਲਈ ਤੁਰੰਤ ਆਈਸੀਯੂ ਭੇਜਿਆ ਗਿਆ।’

ਉਨ੍ਹਾਂ ਦੱਸਿਆ ਕਿ ਤਿਰੂਪਤੀ, ਚਿਤੂਰ, ਨੈਲੌਰ ਅਤੇ ਕੜਾਪਾ ਦੇ ਹਸਪਤਾਲਾਂ ਵਿੱਚ ਇੱਕ ਹਜ਼ਾਰ ਦੇ ਲਗਭਗ ਕੋਵਿਡ ਮਰੀਜ਼ਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਹੁਣ ਤੱਕ ਆਂਧਰਾ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 13 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।

Share This Article
Leave a Comment