ਲਾਕਡਾਊਨ ‘ਚ ਵੀ ਖੁੱਲ੍ਹਣਗੇ ਠੇਕੇ , ਕਮਾਲ ਐ ! ਠੇਕਿਆਂ ‘ਤੇ ਇਸ ਵਾਰ ਵੀ ਨਹੀਂ ਆਵੇਗਾ ਕੋਰੋਨਾ !

TeamGlobalPunjab
1 Min Read

ਚੰਡੀਗੜ੍ਹ :  ਪੰਜਾਬ ਅੰਦਰ ਸੋਮਵਾਰ ਤੋਂ ਲਾਗੂ ਕੀਤੇ ਗਏ ਮਿੰਨੀ ਲਾਕਡਾਊਨ ਦੀਆਂ ਪਾਬੰਦੀਆਂ ਵਿੱਚ ਪੰਜਾਬ ਸਰਕਾਰ ਨੇ ਸੋਧ ਕੀਤੀ ਹੈ ।  ਪੰਜਾਬ ਸਰਕਾਰ ਨੇ ਹੁਣ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ ਸ਼ਾਮ 5 ਵਜੇ ਤਕ ਠੇਕੇ ਖੋਲ੍ਹੇ ਜਾ ਸਕਣਗੇ। ਯਾਨਿ ਠੇਕਿਆਂ ਸਬੰਧੀ ਸਰਕਾਰ ਨੇ ਆਪਣੇ ਫ਼ੈਸਲੇ ਵਿੱਚ ਨਰਮੀ ਲੈ ਆਉਂਦੀ ਹੈ। ਇਹ ਫ਼ੈਸਲਾ ਬਿਲਕੁਲ ਪਿਛਲੇ ਸਾਲ ਦੀ ਤਰ੍ਹਾਂ ਹੀ ਹੈ, ਪਿਛਲੇ ਸਾਲ ਵੀ ਤਾਲਾਬੰਦੀ ਦੌਰਾਨ ਠੇਕਿਆਂ ਨੂੰ ਖੋਲ੍ਹਣ ਦੀ ਆਗਿਆ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਸੀ, ਜਿਸ ਦੀ ਵਿਰੋਧੀ ਧਿਰਾਂ ਨੇ ਜੰਮ ਕੇ ਨਿਖੇਧੀ ਕੀਤੀ ਸੀ ।

 

 ਮੰੰਗਲਵਾਰ ਨੂੰ ਜਾਰੀ ਹੁਕਮਾਂ ਵਿਚ ਇਹ ਵੀ ਆਖਿਆ ਗਿਆ ਹੈ ਕਿ ਠੇਕਿਆਂ ਦੇ ਨਾਲ ਅਹਾਤੇ ਨਹੀਂ ਖੋਲ੍ਹੇ ਜਾ ਸਕਣਗੇ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੁਝ ਹੋਰ ਅਦਾਰਿਆਂ ਨੂੰ ਢਿੱਲ ਦਿੱਤੀ ਹੈ । ਖੇਤੀ ਨਾਲ ਜੁੜਿਆ ਜ਼ਰੂਰੀ ਸਾਮਾਨ ਜਿਨ੍ਹਾਂ ਵਿਚ ਖਾਧ ਅਤੇ ਹੋਰ ਕੀਟਨਾਸ਼ਕ ਦੀਆਂ ਦੁਕਾਨਾਂ ਸ਼ਾਮਲ ਹਨ, ਨੂੰ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜਦਕਿ ਕਰਿਆਨਾ ਅਤੇ ਗਰੋਸਰੀ ਦੀਆਂ ਦੁਕਾਨਾਂ ਵੀ ਹੁਣ ਸ਼ਾਮ 5 ਵਜੇ ਤਕ ਖੋਲ੍ਹੀਆਂ ਜਾ ਸਕਣਗੀਆਂ। ਨਵੇਂ ਹੁਕਮਾਂ ਅਨੁਸਾਰ ਹੁਣ ਹਾਰਡਵੇਅਰ ਸਟੋਰ, ਪਲੰਬਿੰਗ ਸਟੋਰ, ਆਟੋ ਮੋਬਾਇਲ ਪਾਰਟਸ ਅਤੇ ਆਟੋ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ, ਟਰੱਕ ਵਰਕਸ਼ਾਪ ਅਤੇ ਬਿਜਲੀ ਦੇ ਸਾਮਾਨ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਜਾ ਸਕਣਗੀਆਂ ।

Share This Article
Leave a Comment