ਪੁਰਾਣੇ ਮਿੱਤਰ ਰੂਸ ਨੇ ਫੜੀ ਭਾਰਤ ਦੀ ਬਾਂਹ, ਵੈਕਸੀਨ ਦੀ ਪਹਿਲੀ ਖੇਪ ਭਾਰਤ ਪਹੁੰਚੀ

TeamGlobalPunjab
2 Min Read

ਹੈਦਰਾਬਾਦ: ਭਾਰਤ  ਵਿੱਚ ਜਾਰੀ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ ਲਈ ਰੂਸ ਨੇ ਮਦਦ ਦਾ ਹੱਥ ਅੱਗੇ ਵਧਾਇਆ ਹੈ। ਰੂਸ ਨੇ ਆਪਣੇ ਦੇਸ਼ ਵਿਚ ਨਿਰਮਤ ਸਪੁਤਨਿਕ-ਵੀ (Sputnik-V) ਵੈਕਸੀਨ ਦੀ ਪਹਿਲੀ ਖੇਪ ਭਾਰਤ ਨੂੰ ਭੇਜੀ ਹੈ। ਪਹਿਲੀ ਖੇਪ ਸ਼ਨੀਵਾਰ ਨੂੰ ਹੈਦਰਾਬਾਦ ਹਵਾਈ ਅੱਡੇ ਤੇ ਉਤਾਰੀ ਗਈ। ਇਸ ਬਾਰੇ ਸਪੁਤਨਿਕ-ਵੀ ਦੇ ਨਿਰਮਾਤਾਵਾਂ ਨੇ ਜਾਣਕਾਰੀ ਸਾਂਝੀ ਕੀਤੀ।

ਦੱਸ ਦਈਏ ਕਿ ਸਪੁਤਨਿਕ-ਵੀ ਕੋਰੋਨਾ ਨੇ ਨਾਲ ਮੁਕਾਬਲੇ ਵਿਚ 92 ਫ਼ੀਸਦੀ ਤਕ ਪ੍ਰਭਾਵੀ ਹੈ । ਇਸ ਨੂੰ ਦੁਨੀਆ ਦੇ 64 ਦੇਸ਼ਾਂ ਨੇ ਮਾਨਤਾ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਦੁਨੀਆ ਵਿੱਚ ਸਭ ਤੋਂ ਪਹਿਲਾਂ ਰੂਸ ਨੇ ਹੀ ਵੈਕਸੀਨ ਤਿਆਰ ਕੀਤੀ ਸੀ ਅਤੇ ਵੱਡੇ ਪੱਧਰ ਤੇ ਇਸ ਨੂੰ ਆਪਣੇ ਨਾਗਰਿਕਾਂ ਲਈ ਇਸਤੇਮਾਲ ਕੀਤਾ। ਰੂਸ ਨੇ ਅਜਿਹੇ ਸਮੇਂ ਭਾਰਤ ਲਈ ਮਦਦ ਦਾ ਹੱਥ ਅੱਗੇ ਵਧਾਇਆ ਹੈ ਜਦੋਂ ਅਮਰੀਕਾ ਵਰਗੇ ਦੇਸ਼, ਜਿਹੜਾ ਖੁਦ ਨੂੰ ਭਾਰਤ ਦਾ ਸੱਚਾ ਮਿੱਤਰ ਕਹਿੰਦਾ ਨਹੀਂ ਥੱਕਦਾ ਸੀ, ਨੇ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਮਾਲ ਦੀ ਗੱਲ ਇਹ ਹੈ ਕਿ ਭਾਰਤ ਪਿਛਲੇ ਕੁਝ ਮਹੀਨਿਆਂ ਦੌਰਾਨ ਦੁਨੀਆ ਦੇ ਸੌ ਤੋਂ ਵੱਧ ਦੇਸ਼ਾਂ ਨੂੰ ਵੈਕਸੀਨ ਦੀ ਸਪਲਾਈ ਕਰ ਚੁੱਕਾ ਹੈ । ਪਰ ਹੁਣ ਭਾਰਤ ਨੂੰ ਆਪਣੇ ਨਾਗਰਿਕਾਂ ਲਈ ਵੈਕਸੀਨ ਵਾਸਤੇ ਦੂਜੇ ਦੇਸ਼ਾਂ ਵੱਲ ਤੱਕਨਾ ਪੈ ਰਿਹਾ ਹੈ । ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ਼ ਹੈ।

ਇਸ ਸਮੇਂ ਭਾਰਤ ਵਿੱਚ ਦੋ ਵੈਕਸੀਨ ਨਾਗਰਿਕਾਂ ਨੂੰ ਦਿੱਤੀ ਜਾ ਰਹੀ ਹੈ ਉਹ ਹਨ ਕੋਵੈਕਸੀਨ (COVAXIN) ਅਤੇ ਕੋਵੀਸ਼ੀਲਡ (COVISHIELD) । ਭਾਰਤ ਵਿੱਚ ਤਿਆਰ ਇਹ ਦੋਵੇਂ ਵੈਕਸੀਨਾਂ 80 ਤੋਂ 85 ਫੀਸਦੀ ਤੱਕ ਪ੍ਰਭਾਵੀ ਹਨ ।

Share This Article
Leave a Comment