ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਮਹਾਂਮਾਰੀ ਦੀ ਲਪੇਟ ‘ਚ ਹੁਣ ਤੱਕ ਕਈ ਸਿਤਾਰੇ ਆ ਚੁੱਕੇ ਹਨ। ਜਿਨ੍ਹਾਂ ‘ਚੋਂ ਕੁਝ ਠੀਕ ਹੋ ਗਏ ਤੇ ਕਈ ਹਾਲੇ ਵੀ ਇਸ ਨਾਲ ਜੂਝ ਰਹੇ ਹਨ। ਸੀਰੀਅਲ ‘ਪਟਿਆਲਾ ਬੇਬਜ਼’ ਦੇ ਅਦਾਕਾਰ ਅਨਿਰੁੱਧ ਲਗਭਗ 10 ਦਿਨ ਪਹਿਲਾਂ ਕੋਰੋਨਾ ਸੰਕਰਮਿਤ ਪਾਏ ਗਏ ਸਨ, ਪਰ ਹੁਣ ਉਨ੍ਹਾਂ ਦੀ ਹਾਲਤ ਪਹਿਲਾਂ ਤੋਂ ਜ਼ਿਆਦਾ ਖ਼ਰਾਬ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਅਨਿਰੁੱਧ ਦੀ ਇੱਕ ਕਰੀਬੀ ਦੋਸਤ ਆਸਥਾ ਚੌਧਰੀ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ। ਸ਼ਰੱਧਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ ਕਿ, ‘ਦੋਸਤ ਅਨਿਰੁੱਧ ਦੇ ਠੀਕ ਹੋਣ ਦੀਆਂ ਦੁਆਵਾਂ ਕਰੋ। ਉਹ ਆਈਸੀਯੂ ਵਿੱਚ ਭਰਤੀ ਹੈ। ਕੁਝ ਸਮਾਂ ਕੱਢ ਕੇ ਉਨ੍ਹਾਂ ਲਈ ਦੁਆਵਾਂ ਮੰਗੋ।’
ਅਨਿਰੁੱਧ ਲਗਭਗ 10 ਦਿਨ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। ਉਹ ਭੋਪਾਲ ਵਿੱਚ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਤਾਂ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ।