ਫ਼ਤਹਿਗੜ੍ਹ ਸਾਹਿਬ :- ਵਿਜੀਲੈਂਸ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੇ 9 ਹਜ਼ਾਰ ਰਿਸ਼ਵਤ ਲੈਂਦੇ ਬਿਜਲੀ ਬੋਰਡ ਦੇ ਜੇਈ ਇਸ਼ਾਨ ਬਾਂਸਲ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਜੇਈ ਦਾ ਦੂਜਾ ਸਾਥੀ ਜੇਈ ਮੋਹਿਤ ਗਰਗ ਫ਼ਰਾਰ ਹੋ ਗਿਆ ਹੈ।
ਦੱਸ ਦਈਏ ਸ਼ਿਕਾਇਤਕਰਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਘਰਾਂ ’ਚ ਸੋਲਰ ਸਿਸਟਮ ਪਲਾਂਟ ਲਾਉਣ ਦਾ ਕੰਮ ਕਰਦਾ ਹੈ ਤੇ ਘਰਾਂ ‘ਚ ਸੋਲਰ ਸਿਸਟਮ ਲਾਉਣ ਲਈ ਬਿਜਲੀ ਬੋਰਡ ਤੋਂ ਫਾਈਲ ਕਲੀਅਰ ਕਰਵਾਉਣੀ ਹੁੰਦੀ ਹੈ। ਇਸ ਤੋਂ ਬਾਅਦ ਉਪਭੋਗਤਾ ਨੂੰ ਬਿਜਲੀ ਮੀਟਰ ਚਾਲੂ ਕਰਨ ਉਪਰੰਤ ਹੀ ਪੇਮੈਂਟ ਮਿਲਦੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜੇਈ ਇਸ਼ਾਨ ਬਾਂਸਲ ਤੇ ਮੋਹਿਤ ਗਰਗ ਨੇ ਸਬੰਧਤ ਐੱਸਡੀਓ ਦੇ ਨਾਂ ’ਤੇ ਪ੍ਰਤੀ ਇਕ ਫਾਈਲ ਕਲੀਅਰ ਕਰਨ ਦੇ ਤਿੰਨ ਹਜ਼ਾਰ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜੇਈ ਨੇ 28 ਅਪ੍ਰੈਲ ਨੂੰ ਉਨ੍ਹਾਂ ਤੋਂ ਪੁਰਾਣੀਆਂ ਫਾਈਲਾਂ ਕਲੀਅਰ ਕਰਨ ਦੇ 9500 ਰੁਪਏ ਲਏ ਸਨ ਤੇ ਉਸ ਨੇ ਬਾਕੀ ਫਾਈਲਾਂ ਕਲੀਅਰ ਕਰਨ ਦੇ 9 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ। ਜਿਸ ’ਤੇ ਵਿਜੀਲੈਂਸ ਟੀਮ ਨੇ ਉਕਤ ਜੇਈ ਨੂੰ 9 ਹਜ਼ਾਰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।