ਵਰਲਡ ਡੈਸਕ :- ਬ੍ਰਿਟਿਸ਼ ਸਰਕਾਰ ਨੇ ਬੀਤੇ ਸੋਮਵਾਰ ਨੂੰ ਭਾਰਤੀ ਮੂਲ ਦੇ ਤਿੰਨ ਵਪਾਰੀਆਂ ਸਣੇ 22 ਲੋਕਾਂ ‘ਤੇ ਪਾਬੰਦੀ ਲਗਾਈ ਹੈ। ਉਨ੍ਹਾਂ ‘ਤੇ ਵਿਸ਼ਵ ਦੇ ਭ੍ਰਿਸ਼ਟਾਚਾਰ ਦੇ ਸਭ ਤੋਂ ਗੰਭੀਰ ਮਾਮਲਿਆਂ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਇਨ੍ਹਾਂ ਲੋਕਾਂ ‘ਤੇ ਬ੍ਰਿਟੇਨ ਦੇ ਬੈਂਕਾਂ ਤੋਂ ਪੈਸੇ ਕਢਵਾਉਣ ਜਾਂ ਦੇਸ਼ ‘ਚ ਦਾਖਲ ਹੋਣ’ ਤੇ ਪਾਬੰਦੀ ਲਗਾਈ ਗਈ ਹੈ।
ਦੱਸ ਦਈਏ ਭਾਰਤੀ ਮੂਲ ਦੇ ਕਾਰੋਬਾਰੀ ਭਰਾ ਅਜੇ, ਅਤੁਲ ਤੇ ਰਾਜੇਸ਼ ਗੁਪਤਾ ‘ਤੇ ਦੱਖਣੀ ਅਫਰੀਕਾ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਉਹਨਾਂ ਦੀ ਭੂਮਿਕਾ ਲਈ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨਾਲ ਰੂਸ ਦੇ ਟੈਕਸ ਕੇਸ ‘ਚ ਧੋਖਾਧੜੀ ਕਰਨ ਵਾਲੇ, ਲਾਤੀਨੀ ਅਮਰੀਕੀ ਰਿਸ਼ਵਤਖੋਰੀ ਦੇ ਮਾਮਲੇ ਨਾਲ ਜੁੜੇ ਵਿਅਕਤੀ ਤੇ ਸੁਡਾਨ ਦੇ ਵਪਾਰੀਆਂ ‘ਤੇ ਪਾਬੰਦੀ ਲਗਾਈ ਗਈ ਹੈ।
ਸਾਰੇ ਨਵੇਂ ਗਲੋਬਲ ਭ੍ਰਿਸ਼ਟਾਚਾਰ ਰੋਕੂ ਪ੍ਰਣਾਲੀ ਦੇ ਤਹਿਤ ਚੁੱਕੇ ਗਏ ਕਦਮਾਂ ਦੇ ਘੇਰੇ ‘ਚ ਆ ਗਏ ਹਨ। ਇਸ ਦੇ ਤਹਿਤ ਬ੍ਰਿਟੇਨ ਨੂੰ ਭ੍ਰਿਸ਼ਟਾਚਾਰ ਵਾਲੀਆਂ ਇਕਾਈਆਂ ‘ਤੇ ਪਾਬੰਦੀ ਲਗਾਉਣ ਤੇ ਯੂਕੇ ਦੀ ਆਰਥਿਕਤਾ ਨੂੰ ਲਾਭ ਪਹੁੰਚਾਉਣ ਲਈ ਕਾਰਵਾਈ ਕਰਨ ਦਾ ਅਧਿਕਾਰ ਮਿਲਿਆ ਹੈ। ਇਸ ਦੇ ਤਹਿਤ ਬ੍ਰਿਟੇਨ ਨੂੰ ਭ੍ਰਿਸ਼ਟ ਇਕਾਈਆਂ ਦੀ ਜਾਇਦਾਦ ਜ਼ਬਤ ਕਰਨ ਤੇ ਯਾਤਰਾ ‘ਤੇ ਪਾਬੰਦੀ ਲਗਾਉਣ ਦਾ ਅਧਿਕਾਰ ਹੈ।
ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਨਿਕ ਰੌਬ ਨੇ ਕਿਹਾ, “ਭ੍ਰਿਸ਼ਟਾਚਾਰ ਦਾ ਬੁਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਇਹ ਵਿਕਾਸ ‘ਚ ਰੁਕਾਵਟ ਪਾਉਂਦਾ ਹੈ, ਗਰੀਬ ਦੇਸ਼ਾਂ ਤੋਂ ਪੈਸਾ ਕੱਢਦਾ ਹੈ ਅਤੇ ਉਨ੍ਹਾਂ ਦੇ ਲੋਕਾਂ ਨੂੰ ਗਰੀਬੀ ‘ਚ ਫਸਾਉਂਦਾ ਹੈ।