ਨਵੀਂ ਦਿੱਲੀ :- ਦਿੱਲੀ ਐਨਸੀਆਰ ਸਣੇ ਦੇਸ਼ ਭਰ ‘ਚ ਕੋਰੋਨਾ ਵਾਇਰਸ ਸੰਕ੍ਰਮਣ ਦਾ ਕਹਿਰ ਜਾਰੀ ਹੈ। ਸ਼ੀਲਾ ਦੀਕਸ਼ਤ ਸਰਕਾਰ ਸਮੇਂ ਊਰਜਾ ਤੇ ਸਿਹਤ ਮੰਤਰੀ ਰਹੇ ਡਾ. ਅਸ਼ੋਕ ਕੁਮਾਰ ਵਾਲੀਆ ਦਾ ਵੀਰਵਾਰ (ਅੱਜ) ਸਵੇਰੇ ਇੰਦਰਪ੍ਰਸਥ ਅਪੋਲੋ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਦੀ ਲਪੇਟ ‘ਚ ਆਏ ਸਨ ਤੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਸਨ।
ਇਸਤੋਂ ਇਲਾਵਾ ਗੁਰੂਗ੍ਰਾਮ ਦੇ ਇਕ ਹਸਪਤਾਲ ‘ਚ ਮਾਰਕਸਵਾਦੀ ਕਮਿਉੂਨਿਸਟ ਪਾਰਟੀ ਦੇ ਨੇਤਾ ਸੀਤਾਰਾਮ ਯੇਚੁਰੀ ਦੇ ਬੇਟੇ ਆਸ਼ੀਸ਼ ਦਾ ਕੋਰੋਨਾ ਵਾਇਰਸ ਕਰਕੇ ਦੇਹਾਂਤ ਹੋ ਗਿਆ।