ਨਵੀਂ ਦਿੱਲੀ:- ਰੇਲਵੇ ਕੰਪਲੈਕਸ ਤੇ ਰੇਲ ਗੱਡੀਆਂ ‘ਚ ਮਾਸਕ ਨਾ ਪਹਿਨਣ ‘ਤੇ 500 ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ, ਕਿਉਂਕਿ ਰੇਲਵੇ ਨੇ ਹੁਣ ਇਸ ਨੂੰ ਰੇਲਵੇ ਐਕਟ ਦੇ ਅਧੀਨ ਅਪਰਾਧ ਵਜੋਂ ਸ਼ਾਮਲ ਕੀਤਾ ਹੈ। ਇਹ ਜਾਣਕਾਰੀ ਬੀਤੇ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇਕ ਆਦੇਸ਼ ਤੋਂ ਮਿਲੀ ਹੈ।
ਰੇਲਵੇ ਦੁਆਰਾ ਲਿਆ ਗਿਆ ਇਹ ਨਵੀਨਤਮ ਹੱਲ ਹੈ। ਰੇਲਵੇ ਨੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਿਹਤ ਅਤੇ ਪਰਿਵਾਰ ਭਲਾਈ ਮਾਮਲਿਆਂ ਦੇ ਮੰਤਰਾਲੇ ਦੁਆਰਾ ਜਾਰੀ ਕੀਤੇ ਵੱਖ-ਵੱਖ ਕੋਵਿਡ -19 ਪਰੋਟੋਕਾਲਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਅਪਣਾਇਆ ਹੈ।