ਨਿਊਜ਼ ਡੈਸਕ: ਮੁੰਬਈ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਅਸਮਾਨ ਛੂਹ ਰਹੇ ਹਨ। ਪਿਛਲੇ ਕੁਝ ਸਮੇਂ ਦੇ ਅੰਦਰ ਹੀ ਰਣਬੀਰ ਕਪੂਰ ਆਲੀਆ ਭੱਟ ਪਰੇਸ਼ ਰਾਵਲ ਵਿੱਕੀ ਕੌਸ਼ਲ ਗੋਵਿੰਦਾ ਕੈਟਰੀਨਾ ਕੈਫ ਅਤੇ ਅਕਸ਼ੈ ਕੁਮਾਰ ਵਰਗੇ ਸਮੇਤ ਕਈ ਵੱਡੇ ਕਲਾਕਾਰ ਇਸ ਦੀ ਲਪੇਟ ਵਿੱਚ ਆ ਗਏ ਹਨ। ਅਜਿਹੇ ‘ਚ ਇੰਡਸਟਰੀ ਦੇ ਅੰਦਰ ਵੀ ਮਾਹੌਲ ਕਾਫੀ ਡਰ ਵਾਲਾ ਨਜ਼ਰ ਆ ਰਿਹਾ ਹੈ। ਅਜਿਹੇ ਵਿੱਚ ਬਾਲੀਵੁੱਡ ਸਟਾਰ ਆਪਣੇ ਚਹੇਤਿਆਂ ਅੱਗੇ ਲਗਾਤਾਰ ਅਪੀਲ ਕਰ ਰਹੇ ਹਨ ਕਿ ਉਹ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ। ਹਾਲ ਹੀ ਵਿੱਚ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਆਪਣੇ ਚਹਿਤਿਆਂ ਅੱਗੇ ਇੱਕ ਅਜਿਹੀ ਅਪੀਲ ਕੀਤੀ ਹੈ। ਪਰ ਕਰੀਨਾ ਕਪੂਰ ਖਾਨ ਦੀ ਇਹ ਅਪੀਲ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਅਪੀਲ ਵਿਚ ਸਭ ਤੋਂ ਵੱਧ ਹਾਈਲਾਈਟ ਹੋਇਆ ਉਨ੍ਹਾਂ ਦਾ ਮਾਸਕ। ਜਿਸ ਦੀ ਕੀਮਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਕਰੀਨਾ ਕਪੂਰ ਖ਼ਾਨ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਆਪਣੇ ਚਹੇਤਿਆਂ ਨਾਲ ਸਾਂਝੀ ਕਰਦੀ ਰਹਿੰਦੀ ਹੈ। ਐਕਟਰਸ ਨੇ ਹਾਲ ਹੀ ਵਿੱਚ ਮਾਸਕ ਲਗਾ ਕੇ ਇੱਕ ਆਪਣੀ ਫੋਟੋ ਸ਼ੇਅਰ ਕੀਤੀ ਸੀ। ਇਸ ਤਸਵੀਰ ਵਿੱਚ ਕਰੀਨਾ ਨੇ ਕਾਲੇ ਰੰਗ ਦਾ ਮਾਸਕ ਲਗਾਇਆ ਹੋਇਆ ਹੈ ਅਤੇ ਆਪਣੇ ਚਹੇਤਿਆਂ ਨੂੰ ਅਜਿਹਾ ਕਰਨ ਦੇ ਲਈ ਜਾਗਰੂਕ ਕੀਤਾ। ਕਰੀਨਾ ਨੇ ਕੈਪਸ਼ਨ ‘ਚ ਲਿਖਿਆ ਕਿ – ‘ਇਹ ਕੋਈ ਪ੍ਰੋਪੇਗੈਂਡਾ ਨਹੀਂ ਹੈ, ਬੇਨਤੀ ਹੈ ਕਿ ਆਪਣਾ ਮਾਸਕ ਲਗਾ ਕੇ ਰੱਖੋ।’
View this post on Instagram
ਕਰੀਨਾ ਕਪੂਰ ਨੇ ਤਸਵੀਰ ਵਿੱਚ ਜਿਹੜਾ ਕਾਲੇ ਰੰਗ ਦਾ ਮਾਸਕ ਲਗਾਇਆ ਹੋਇਆ ਹੈ, ਉਸ ਮਾਸਕ ‘ਤੇ ਸਫੈਦ ਰੰਗ ਦਾ LV ਸਿੰਬਲ ਬਣਿਆ ਹੋਇਆ ਹੈ। ਇਹ ਮਾਸਕ ਇਕ ਸਿਲਕ ਪਾਊਚ ਦੇ ਨਾਲ ਮਿਲਦਾ ਹੈ। ਇਸ ਬ੍ਰਾਂਡ ਦੀ ਵੈੱਬਸਾਈਟ ‘ਤੇ ਜੇਕਰ ਤੁਸੀਂ ਸਰਚ ਕਰੋਗੇ ਤਾਂ ਮਾਸਕ ਦੀ ਕੀਮਤ ਤਕਰੀਬਨ 355 ਡਾਲਰ ਹੈ ਜੋ ਭਾਰਤੀ ਕਰੰਸੀ ਦੇ ਮੁਤਾਬਕ 25,994 ਰੁਪਏ ਬਣਦੀ ਹੈ।