ਵਾਸ਼ਿੰਗਟਨ :- ਅਮਰੀਕੀ ਸੰਸਦ ਭਵਨ ਦੇ ਬਾਹਰ ਬੈਰੀਕੇਡ ‘ਚ ਬੀਤੇ ਸ਼ੁੱਕਰਵਾਰ ਦੁਪਹਿਰ ਨੂੰ ਇਕ ਸ਼ੱਕੀ ਕਾਰ ਟਕਰਾਉਣ ਨਾਲ ਇਕ ਪੁਲਿਸ ਅਧਿਕਾਰੀ ਮਾਰਿਆ ਗਿਆ ਤੇ ਇਕ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ, ਜਿਸਦੀ ਬਾਅਦ ‘ਚ ਹਸਪਤਾਲ ‘ਚ ਮੌਤ ਹੋ ਗਈ। ਜ਼ਖਮੀ ਅਫਸਰ ਹਾਲਤ ਗੰਭੀਰ ਬਣੀ ਹੋਈ ਸੀ। ਇਸ ਘਟਨਾ ਤੋਂ ਬਾਅਦ, ਯੂਐਸ ਕੈਪੀਟਲ ‘ਚ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਕਾਰ ਦੀ ਟੱਕਰ ਤੇ ਫਾਇਰਿੰਗ ਦੀ ਘਟਨਾ ਕੈਪੀਟਲ ਦੇ ਨਜ਼ਦੀਕ ਇੱਕ ਸਰਚ ਪੋਸਟ ਤੇ ਵਾਪਰੀ। ਇਸ ਘਟਨਾ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਯੂਐਸ ਕੈਪੀਟਲ ‘ਚ ਦਾਖਲ ਹੋਈ ਭੀੜ ਵਲੋਂ ਕੀਤੇ ਹੰਗਾਮੇ ਦੀਆਂ ਯਾਦਾਂ ਤਾਜ਼ਾ ਕਰ ਦਿੱਤਾ।
ਕੈਪੀਟਲ ਪੁਲਿਸ ਨੇ ਕਿਹਾ ਕਿ ਦੋ ਪੁਲਿਸ ਅਧਿਕਾਰੀਆਂ ਨੂੰ ਇੱਕ ਵਿਅਕਤੀ ਨੇ ਇੱਕ ਵਾਹਨ ਨਾਲ ਟੱਕਰ ਮਾਰ ਦਿੱਤੀ ਅਤੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਲੱਗਿਆ ਕਿ ਕਾਰ ਚਾਲਕ ਦੇ ਕੋਲ ਚਾਕੂ ਸੀ, ਜਿਸ ਤੋਂ ਬਾਅਦ ਪੁਲਿਸ ਨੇ ਗੋਲੀਬਾਰੀ ਕੀਤੀ।