ਨਵੀਂ ਦਿੱਲੀ : ਬੋਰਡ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੁਸਤਕ ਐਗਜ਼ਾਮ ਵਾਰੀਅਰਜ਼ ਦਾ ਨਵਾਂ ਐਡੀਸ਼ਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਐਡੀਸ਼ਨ ‘ਚ ਕੁਝ ਨਵੇਂ ਮੰਤਰ ਤੇ ਦਿਲਚਸਪ ਸਰਗਰਮੀਆਂ ਸ਼ਾਮਲ ਕੀਤੀਆਂ ਹਨ, ਜਿਹੜੀਆਂ ਵਿਦਿਆਰਥੀਆਂ ਨਾਲ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਪਸੰਦ ਆਉਣਗੀਆਂ। ਇਸ ਦੌਰਾਨ
ਇਸਤੋਂ ਇਲਾਵਾ ਮੋਦੀ ਦੀ ਵਿਦਿਆਰਥੀਆਂ ਨਾਲ ਪ੍ਰਰੀਖਿਆ-ਪੇ ਚਰਚਾ ਪ੍ਰਰੋਗਰਾਮ ਦੀ ਤਿਆਰੀ ਵੀ ਤੇਜ਼ੀ ਨਾਲ ਚੱਲ ਰਹੀ ਹੈ। ਇਹ ਚਰਚਾ ਅਪ੍ਰਰੈਲ ਦੇ ਦੂਜੇ ਹਫਤੇ ‘ਚ ਹੋ ਸਕਦੀ ਹੈ।
ਸਿੱਖਿਆ ਮੰਤਰਾਲੇ ਮੁਤਾਬਕ ਐਗਜ਼ਾਮ ਵਾਰੀਅਰਜ਼ ਦਾ ਇਹ ਨਵਾਂ ਐਡੀਸ਼ਨ ਛੇਤੀ ਹੀ ਵਿਦਿਆਰਥੀਆਂ ਨੂੰ ਮੁਹੱਈਆ ਹੋਵੇਗਾ। ਐਗਜ਼ਾਮ ਵਾਰੀਅਰਜ਼ ਦਾ ਪਹਿਲਾ ਐਡੀਸ਼ਨ ਸਾਲ 2018 ‘ਚ ਲਾਂਚ ਹੋਇਆ ਸੀ।