ਪਹਿਲੀ ਕਲਾਸ ਦੇ ਵਿਦਿਆਰਥੀ ਦੇਵਦੁਮਨ ਕ੍ਰਿਸ਼ਨ ਕਪਿਲਾ ਨੇ ਇੰਡੀਆ ਬੁੱਕ ਆਫ ਰਿਕਾਰਡਜ਼ ’ਚ ਰਿਕਾਰਡਜ਼ ਬਣਾਇਆ

TeamGlobalPunjab
1 Min Read

ਲੁਧਿਆਣਾ : ਸ਼ਹਿਰ ਦੇ ਕੁੰਦਨ ਵਿਦਿਆ ਮੰਦਿਰ ਸਕੂਲ ’ਚ ਪਹਿਲੀ ਕਲਾਸ ਦੇ ਵਿਦਿਆਰਥੀ ਦੇਵਦੁਮਨ ਕ੍ਰਿਸ਼ਨ ਕਪਿਲਾ ਨੇ ਇੰਡੀਆ ਬੁੱਕ ਆਫ ਰਿਕਾਰਡਜ਼ ’ਚ ਸਥਾਨ ਬਣਾ ਕੇ ਲੁਧਿਆਣਾ ਦਾ ਨਾਂ ਰੋਸ਼ਨ ਕੀਤਾ ਹੈ। ਛੇ ਸਾਲ ਦੀ ਛੋਟੀ ਜਿਹੀ ਉਮਰ ’ਚ ਹੀ ਕ੍ਰਿਸ਼ਨਾ ਨੇ ਦੋ ਮਿੰਟ 19 ਸੈਕਿੰਡ ’ਚ ਦੁਨੀਆ ਦੇ 195 ਦੇਸ਼ਾਂ ਦੀ ਰਾਜਧਾਨੀਆਂ ਦੇ ਨਾਂ ਦੱਸ ਕੇ ਰਿਕਾਰਡ ਬਣਾਇਆ ਹੈ।

ਦੱਸ ਦਈਏ ਇੰਡੀਆ ਬੁੱਕ ਆਫ ਰਿਕਾਰਡ ਨੇ ਇਸ ਦੀ ਜਾਣਕਾਰੀ 18 ਫਰਵਰੀ 2021 ਨੂੰ ਦਿੱਤੀ ਤੇ ਸੰਸਥਾਨ ਵੱਲੋਂ 12 ਮਾਰਚ ਨੂੰ ਉਸ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਸ ਦੇ ਪਿਤਾ ਡਾ. ਮਨਮੋਹਨ ਕਪਿਲਾ ਪੇਸ਼ੇ ਤੋਂ ਡਾਕਟਰ ਹਨ ਤੇ ਮਾਂ ਰਸ਼ਿਮ ਸ਼ਰਮਾ ਐਡੀਸ਼ਨਲ ਐਂਡ ਸੈਸ਼ਨ ਜੱਜ ਹੈ।

 ਜ਼ਿਕਰਯੋਗ ਹੈ ਕਿ ਇੰਡੀਆ ਬੁੱਕ ਆਫ ਰਿਕਾਰਡਜ਼ ਦਾ ਸਬੰਧ ਮੁੱਖ ਰੂਪ ਨਾਲ ਏਸ਼ੀਆ ਬੁੱਕ ਆਫ ਰਿਕਾਰਡਜ਼ ਨਾਲ ਹੈ ਤੇ ਰਿਕਾਰਡ ਤੇ ਉਪਲੱਬਧੀਆਂ ਲਈ ਵੀ ਏਸ਼ੀਆ ਪ੍ਰੋਟੋਕਾਲ ਆਫ ਰਿਕਾਰਡਜ਼ ਦਾ ਪਾਲਣ ਕੀਤਾ ਜਾਂਦਾ ਹੈ।

TAGGED:
Share This Article
Leave a Comment