ਅਨੇਕਾਂ ਰੋਗਾਂ ਦੀ ਇੱਕ ਦਵਾਈ, ਸਰੀਰ ਨੂੰ ਰੱਖੇ ਤੰਦਰੁਸਤ

TeamGlobalPunjab
3 Min Read

ਨਿਊਜ਼ ਡੈਸਕ :- ਭਾਰਤੀ ਪਕਵਾਨ ‘ਚ ਕਈ ਤਰ੍ਹਾਂ ਦੇ ਲਾਭਕਾਰੀ ਪਦਾਰਥਾਂ ਸ਼ਾਮਲ ਹੁੰਦੇ ਹਨ, ਜਿਨ੍ਹਾਂ ਚੋਂ ਇਕ ਖਸਖਸ ਹੈ। ਪਕਵਾਨਾਂ ‘ਚ ਖਸਖਸ ਕਈ ਤਰੀਕਿਆਂ ਨਾਲ ਵਰਤੀ ਜਾਂਦੀ ਹੈ। ਸੁਆਦ ਦੇ ਨਾਲ, ਇਸਦੇ ਬਹੁਤ ਸਾਰੇ ਸਿਹਤਕ ਲਾਭ ਵੀ ਹਨ।

ਖਸਖਸ ‘ਚ ਵਿਟਾਮਿਨ, ਖਣਿਜ ਜਿਵੇਂ ਕਿ ਫਾਈਬਰ, ਪੌਦੇ ਦੀ ਚਰਬੀ, ਪ੍ਰੋਟੀਨ, ਮੈਂਗਨੀਜ਼, ਤਾਂਬਾ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਜ਼ਿੰਕ, ਵਿਟਾਮਿਨ ਈ, ਥਾਈਮਾਈਨ ਤੇ ਆਇਰਨ ਹੁੰਦੇ ਹਨ। ਇਸ ‘ਚ ਬਹੁਤ ਸਾਰਾ ਮੈਂਗਨੀਜ਼ ਹੁੰਦਾ ਹੈ। ਇਹ ਹੱਡੀਆਂ ਦੀ ਸਿਹਤ ਤੇ ਖੂਨ ਦੇ ਥੱਕਿਆਂ ਲਈ ਵੀ ਬਹੁਤ ਫਾਇਦੇਮੰਦ ਹੈ। ਖਸਖਸ ‘ਚ ਓਮੇਗਾ 6 ਤੇ ਓਮੇਗਾ 9 ਹੁੰਦੇ ਹਨ, ਨਾਲ ਹੀ ਓਮੇਗਾ 3 ਫੈਟ ਐਲਫਾ ਲਿਨੋਲੇਨਿਕ ਐਸਿਡ ਹੁੰਦਾ ਹੈ।

 ਖਸਖਸ ਦੇ ਪੌਦੇ ‘ਚ ਮੋਰਫਾਈਨ, ਕੋਡੀਨ, ਬੀਬੀਨ ਤੇ ਹੋਰ ਅਫੀਮ ਐਲਕਾਲਾਇਡਸ ਹੁੰਦੇ ਹਨ ਜੋ ਦਰਦ ਤੋਂ ਰਾਹਤ ਪਾਉਣ ‘ਚ ਕਾਰਗਰ ਹਨ। ਜੇ ਮਾਸਪੇਸ਼ੀਆਂ ‘ਚ ਕੜਵੱਲ ਹੈ, ਤਾਂ 1 ਗ੍ਰਾਮ ਸੁੱਕਾ ਅਦਰਕ ਦਾ ਪਾਊਡਰ 2-4 ਗ੍ਰਾਮ ਖਸਖਸ ‘ਚ ਮਿਲਾਓ। ਖਸਖਸ ‘ਚ ਸ਼ਹਿਦ ਮਿਲਾ ਕੇ ਖਾਓ। ਇਸ ਦੀ ਵਰਤੋਂ ਹੱਥਾਂ ਜਾਂ ਪੈਰਾਂ ਦੇ ਕੜਵੱਲ ‘ਚ ਰਾਹਤ ਪ੍ਰਦਾਨ ਕਰਦੀ ਹੈ।

ਖਸਖਸ ਦੇ ਤੇਲ ‘ਚ ਮੋਨੋ ਤੇ ਪੌਲੀਨਸੈਚੁਰੇਟਿਡ ਚਰਬੀ ਹੁੰਦੀ ਹੈ ਜੋ ਦਿਲ ਲਈ ਫਾਇਦੇਮੰਦ ਹੁੰਦੀ ਹੈ। ਇਹ ਚਰਬੀ ਦਿਲ ਦੇ ਦੌਰੇ ਤੇ ਸਟ੍ਰੋਕ ਦੇ ਜੋਖਮ ਨੂੰ 17% ਤੱਕ ਘਟਾ ਸਕਦੀ ਹੈ। ਇਸ ਤੋਂ ਇਲਾਵਾ ਖਸਖਸ ਦੇ ਤੇਲ ‘ਚ ਮੌਜੂਦ ਚਰਬੀ ਚਮੜੀ ‘ਤੇ ਹੋਣ ਵਾਲੇ ਨੁਕਸਾਨ ਜਾਂ ਜ਼ਖ਼ਮ ਨੂੰ ਠੀਕ ਕਰਨ ‘ਚ ਵੀ ਮਦਦ ਕਰਦੀ ਹੈ। ਖਸਖਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੁੰਦਾ ਹੈ ਜੋ ਪਾਚਨ ਪ੍ਰਣਾਲੀ ਨੂੰ ਠੀਕ ਕਰਦਾ ਹੈ ਤੇ ਕਬਜ਼ ਤੋਂ ਛੁਟਕਾਰਾ ਪਾਉਂਦਾ ਹੈ। ਸਿਰਫ ਇਹ ਹੀ ਨਹੀਂ, ਇਹ ਗਰਮੀਆਂ ਦੇ ਮੌਸਮ ‘ਚ ਪੇਟ ਨੂੰ ਠੰਡਾ ਕਰਦਾ ਹੈ ਤੇ ਪੇਟ ‘ਚ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਹੈ। ਖਸਖਸ ਦੇ ਬੀਜ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਨੂੰ ਸੈਲੂਲਰ ਨੁਕਸਾਨ ਤੋਂ ਬਚਾਉਣ ‘ਚ ਸਹਾਇਤਾ ਕਰਦੇ ਹਨ।

ਨੀਂਦ ਦੀਆਂ ਸਮੱਸਿਆਵਾਂ ਨਾਲ ਗ੍ਰਸਤ ਲੋਕ ਖਸਖਸ ਦੇ ਬੀਜ ਦੀ ਵਰਤੋਂ ਕਰ ਸਕਦੇ ਹਨ। ਇਕ ਖੋਜ ‘ਚ ਇਹ ਪਾਇਆ ਗਿਆ ਹੈ ਕਿ ਖਸਖਸ ਸਦੀਆਂ ਤੋਂ ਇਨਸੌਮਨੀਆ ਦੀ ਸਮੱਸਿਆ ਲਈ ਵਰਤੀ ਜਾਂਦੀ ਹੈ।

ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਹੋਣ ਦੇ ਕਾਰਨ ਖਸਖਸ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਇਸ ਨੂੰ ਹੇਅਰ ਪੈਕ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਹ ਡੈਂਡਰਫ ਦੀ ਸਮੱਸਿਆ ਨੂੰ ਖਤਮ ਕਰਦਾ ਹੈ ਤੇ ਵਾਲ ਲੰਬੇ ਹੁੰਦੇ ਹਨ। ਖਸਖਸ ਨੂੰ ਨਾਰੀਅਲ ਦੇ ਦੁੱਧ, ਪਿਆਜ਼ ਨਾਲ ਪੀਸ ਕੇ ਸਿਰ ‘ਤੇ ਲਗਾ ਸਕਦੇ ਹੋ।

ਸਿਹਤ ਦੇ ਨਾਲ ਨਾਲ ਖਸਖਸ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਖਸਖਸ ਵਿਚ ਲਿਨੋਲੀਇਕ ਐਸਿਡ ਹੁੰਦਾ ਹੈ, ਜੋ ਚੰਬਲ ਅਤੇ ਜਲੂਣ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰ ਸਕਦਾ ਹੈ। ਤੁਸੀਂ ਇਸ ਨੂੰ ਸਕਰਬਰ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ। ਸਿਰਫ ਇਹੀ ਨਹੀਂ, ਜੇਕਰ ਤੁਹਾਡੀ ਚਮੜੀ ਖੁਸ਼ਕ ਰਹਿੰਦੀ ਹੈ ਤਾਂ ਫੇਸ ਪੈਕ ‘ਚ ਖਸਖਸ ਦੀ ਵਰਤੋਂ ਕਰੋ, ਤੁਹਾਡੀ ਚਮੜੀ ਨਮੀਦਾਰ ਰਹੇਗੀ।

Share This Article
Leave a Comment