ਬਲਬੇੜਾ :- ਭਾਰਤੀ ਕਿਸਾਨ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਿਸਾਨ ਨੇਤਾ ਜੋਗਿੰਦਰ ਸਿੰਘ ਬਲਬੇੜਾ ਅਕਾਲ ਚਲਾਣਾ ਕਰ ਗਏ ਹਨ। ਜੋਗਿੰਦਰ ਸਿੰਘ ਪਿਛਲੇ 10 ਦਿਨਾਂ ਤੋਂ ਬਿਮਾਰ ਸਨ ਤੇ ਉਨ੍ਹਾਂ ਦੀ ਉਮਾਰ 88 ਸਾਲ ਸੀ। ਜੋਗਿੰਦਰ ਸਿੰਘ ਨੇ ਵੱਖ ਵੱਖ ਕਿਸਾਨ ਮੋਰਚਿਆਂ ’ਚ ਸਜ਼ਾਵਾਂ ਵੀ ਕੱਟੀਆਂ। ਉਹਨਾਂ ਨੇ ਕਿਸਾਨ ਨੇਤਾ ਹੁੰਦੇ ਹੋਏ ਕਿਸਾਨਾਂ ਦੇ ਹੱਕਾਂ ਲਈ ਬਹੁਤ ਸੰਘਰਸ਼ ਕੀਤਾ।
ਦੱਸਣਯੋਗ ਹੈ ਕਿ ਜੋਗਿੰਦਰ ਸਿੰਘ ਬਲਬੇੜਾ ਦਾ ਬਲਬੇੜਾ ਵਿਖੇ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਜੋਗਿੰਦਰ ਸਿੰਘ ਨੂੰ ਬਹੁਤ ਸਾਰੇ ਕਿਸਾਨ ਆਗੂਆਂ ਤੇ ਇਲਾਕਾ ਨਿਵਾਸੀਆਂ ਨੇ ਅੰਤਿਮ ਵਿਦਿਾਇਗੀ ਦਿੱਤੀ।