ਕਿਸਾਨ ਅੰਦੋਲਨ ‘ਚ ਪਹੁੰਚਿਆ ਕੋਰੋਨਾ ਵਾਇਰਸ, ਇਹ ਕਿਸਾਨ ਆਗੂ ਆਏ ਕੋਰੋਨਾ ਪਾਜ਼ਿਟਿਵ!

TeamGlobalPunjab
1 Min Read

ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਉਗਰਾਹਾਂ 17 ਮਾਰਚ ਤੋਂ ਹਸਪਤਾਲ ‘ਚ ਦਾਖਲ ਹਨ ਤੇ ਜ਼ੁਕਾਮ ਅਤੇ ਬੁਖਾਰ ਤੋਂ ਪੀੜਤ ਹਨ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਇਸ ਵੇਲੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਹਨ ਤੇ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਅਜੇ ਤੱਕ ਕਿਸੇ ਸਿਹਤ ਅਧਿਕਾਰੀ ਨੇ ਜਨਤਕ ਨਹੀਂ ਕੀਤੀ ਹੈ।  ਜਾਣਕਾਰੀ ਮਿਲੀ ਹੈ ਕਿ ਹਸਪਤਾਲ ਅੰਦਰ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਹੈ।

Share This Article
Leave a Comment