ਮੁੰਬਈ : ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੇ ਨਿਊ ਬੌਰਨ ਬੇਬੀ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਇੰਸਟਾਗ੍ਰਾਮ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲਾਂਕਿ ਫੋਟੋ ਵਿੱਚ ਕਰੀਨਾ ਕਪੂਰ ਦੇ ਪੁੱਤਰ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਕਰੀਨਾ ਕਪੂਰ ਖ਼ਾਨ ਫੋਟੋ ‘ਚ ਆਪਣੇ ਪੁੱਤਰ ਨੂੰ ਲਗਾਤਾਰ ਦੇਖ ਰਹੀ ਹੈ। ਉਨ੍ਹਾਂ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਜ਼ਰੂਰ ਕੀਤੀ ਪਰ ਆਪਣੇ ਪੁੱਤਰ ਦੀ ਝਲਕ ਨਹੀਂ ਦਿਖਾਈ।
ਇਸ ਪੋਸਟ ਵਿਚ ਕਰੀਨਾ ਕਪੂਰ ਨੇ ਲਿਖਿਆ “ਮੈਂ ਘੂਰਨਾ ਬੰਦ ਨਹੀਂ ਕਰ ਪਾ ਰਹੀ ਹਾਂ।” ਇਹ ਫ਼ੋਟੋ ਬਲੈਕ ਐਂਡ ਵ੍ਹਾਈਟ ਫੋਟੋ ਹੈ, ਇਸ ‘ਚ ਕਰੀਨਾ ਕਪੂਰ ਘਰ ‘ਚ ਬੈਠੇ ਹੋਏ ਹਨ। ਕਰੀਨਾ ਕਪੂਰ ਦੇ ਚਹੇਤੇ ਲਗਾਤਾਰ ਇਸ ਦੇ ਉੱਪਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 21 ਫਰਵਰੀ ਨੂੰ ਕਰੀਨਾ ਕਪੂਰ ਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਪਣੇ ਦੂਸਰੇ ਪੁੱਤਰ ਨੂੰ ਜਨਮ ਦਿੱਤਾ ਹੈ। ਕਰੀਨਾ ਕਪੂਰ ਇਸ ਵਾਰ ਆਪਣੇ ਬੇਟੇ ਨੂੰ ਮੀਡੀਆ ਦੀ ਨਜ਼ਰਾਂ ਤੋਂ ਕਾਫੀ ਬਚਾਅ ਰਹੇ ਹਨ। ਤੈਮੂਰ ਅਲੀ ਖਾਨ ਦੇ ਜਨਮ ਦੇ ਸਮੇਂ ਕਰੀਨਾ ਅਤੇ ਉਨ੍ਹਾਂ ਦੇ ਪਿਤਾ ਸੈਫ਼ ਅਲੀ ਖ਼ਾਨ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਦੇ ਕਾਰਨ ਪਰਿਵਾਰ ਕਾਫ਼ੀ ਨਿਸ਼ਾਨੇ ‘ਤੇ ਰਿਹਾ ਸੀ।