ਨਵੀਂ ਦਿੱਲੀ : ਕਾਮਨਵੈਲਥ ਖੇਡਾਂ ਚ ਸੋਨ ਤਗ਼ਮਾ ਜੇਤੂ ਖਿਡਾਰਨਾਂ ਗੀਤਾ ਫੋਗਾਟ ਅਤੇ ਬਬੀਤਾ ਫੋਗਾਟ ਦੀ ਮਮੇਰੀ ਭੈਣ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 17 ਸਾਲਾ ਰਿਤਿਕਾ ਫੋਗਾਟ ਨੂੰ ਇਕ ਮੈਚ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ। ਇਹ ਕੁਸ਼ਤੀ ਦੇ ਮੁਕਾਬਲੇ ਰਾਜਸਥਾਨ ਵਿਚ ਹੋਏ ਸਨ। ਰਾਜਸਥਾਨ ਚ ਸੂਬਾਈ ਸਬ ਜੂਨੀਅਰ 53 ਕਿੱਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ ਸਨ। ਜਿੱਥੇ ਰਿਤਿਕਾ ਫੋਗਾਟ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਰਿਤਿਕਾ ਫੋਗਾਟ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੀ ਸੀ। ਜਿਸ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰ ਲਈ। ਰਿਤਿਕਾ ਦਾ ਸਸਕਾਰ ਉਸ ਦੇ ਪਿੰਡ ਵਿੱਚ ਕਰ ਦਿੱਤਾ ਗਿਆ। ਇਸ ਹਾਦਸੇ ਤੇ ਰਿਤੂ ਫੋਗਾਟ ਨੇ ਦੁੱਖ ਪ੍ਰਗਟ ਕੀਤਾ ਹੈ।