ਨਿਊਜ਼ ਡੈਸਕ :- ਇਸ ਸਾਲ ਦੇ ਆਸਕਰ ਐਵਾਰਡਜ਼ ਦੇ ਨਾਮਿਨੀਜ਼ ਦਾ ਐਲਾਨ ਹੋ ਚੁੱਕਾ ਹੈ। ਇਹ ਐਵਾਰਡ ਇਸ ਵਾਰ ਇਤਿਹਾਸ ਬਣਾਉਣ ਵਾਲੇ ਹਨ ਕਿਉਂਕਿ ਪਹਿਲੀ ਵਾਰ ਕਿਸੇ ਮੁਸਲਿਮ ਐਕਟਰ ਲੀਡ ਐਕਟਰ ਦੀ ਕੈਟਾਗਰੀ ‘ਚ ਨੌਮੀਨੇਟ ਕੀਤਾ ਗਿਆ ਹੈ। ਰਿਜ਼ ਅਹਿਮਦ (Riz Ahmed) ਨੂੰ ਫਿਲਮ ‘ਸਾਊਂਡ ਆਫ ਮੈਟਲ’ ਲਈ ਇਸ ਸਾਲ ਬੈਸਟ ਐਕਟਰ ਇਨ ਲੀਡਿੰਗ ਰੋਲ ਲਈ ਨਾਮੀਨੇਟ ਕੀਤਾ ਗਿਆ ਹੈ। ਰਿਜ਼ ਅਹਿਮਦ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਅਦਾਕਾਰ ਹਨ।
ਦੱਸ ਦਈਏ ਇਸ ਤੋਂ ਪਹਿਲਾਂ ਵੀ ਮੁਸਲਿਮ ਅਦਾਕਾਰ ਨੂੰ ਆਸਕਰ ਮਿਲ ਚੁੱਕਾ ਹੈ ਪਰ ਲੀਡ ਅਦਾਕਾਰ ਦੀ ਕੈਟਾਗਰੀ ‘ਚ ਇਹ ਇਤਿਹਾਸ ਦਾ ਪਹਿਲਾ ਨਾਮੀਨੇਸ਼ਨ ਹੈ। ਮਹਰਸ਼ਲਾ ਅਲੀ ਪਹਿਲੇ ਮੁਸਲਿਮ ਅਦਾਕਾਰ ਬਣੇ ਸਨ ਜਿਨ੍ਹਾਂ ਨੇ ਆਸਕਰ ਐਵਾਰਡ ਜਿੱਤਿਆ ਸੀ।
ਰਿਜ਼ ਅਹਿਮਦ ਇਸ ਤੋਂ ਪਹਿਲਾਂ ਸਾਲ 2017 ‘ਚ ਬੈਸਟ ਅਦਾਕਾਰ ਇਨ ਲੀਡਿੰਗ ਰੋਲ ਲਈ ਐਮੀ ਐਵਾਰਡ ਜਿੱਤਣ ਵਾਲੇ ਪਹਿਲੇ ਮੁਸਲਿਮ ਤੇ ਪਹਿਲੇ ਏਸ਼ਿਆਈ ਮੂਲ ਦੇ ਵਿਅਕਤੀ ਵੀ ਰਹਿ ਚੁੱਕੇ ਹਨ। ਰਿਜ਼ ਅਹਿਮਦ ਪਾਕਿਸਤਾਨੀ ਮੂਲ ਦੇ ਬਰਤਾਨਵੀ ਅਦਾਕਾਰ ਹਨ ਤੇ ਉਨ੍ਹਾਂ ਰੋਗ ਵਨ, ਵੇਨੋਮ, ਦ ਸਿਸਟਰਸ ਬ੍ਰਦਰਸ, ਨਾਈਟਕ੍ਰਾਲਰ, ਫੋਰ ਲਾਇੰਸ ਤੇ ਮੁਗਲ ਮੋਗਲੀ ਵਰਗੀਆਂ ਮਸ਼ਹੂਰ ਫਿਲਮਾਂ ‘ਚ ਕੰਮ ਕੀਤਾ ਹੈ।