ਅੰਮ੍ਰਿਤਸਰ ਸਾਹਿਬ : ਦੇਸ਼ ਦੁਨੀਆਂ ਅੰਦਰ ਫੈਲੀ ਮਹਾਮਾਰੀ ਦੌਰਾਨ ਭਾਵੇਂ ਕਈ ਇਤਿਹਾਸਕ ਸਥਾਨ ਖੋਲ੍ਹ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਕਰਤਾਰਪੁਰ ਕਾਰੀਡੋਰ ਅੱਜ ਵੀ ਬੰਦ ਹੈ। ਜਿਸ ਤੋ ਬਾਅਦ ਇਸ ਮਸਲੇ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਵੀ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖਾਲਸਾ ਜਦੋਂ ਵੀ ਅਰਦਾਸ ਕਰਦਾ ਹੈ ਤਾਂ ਪੰਥ ਤੋਂ ਵਿਛੜੇ ਗੁਰੂਧਾਮਾ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਅਰਸੇ ਬਾਅਦ ਸਿਖਾਂ ਦੀ ਅਰਦਾਸ ਪੂਰੀ ਹੋਈ ਅਤੇ ਦੋਵੇਂ ਮੁਲਕਾਂ ਦੀ ਸਹਿਮਤੀ ਨਾਲ ਕਰਤਾਰਪੁਰ ਦਾ ਲਾਂਘਾ ਖੁੱਲ੍ਹਿਆ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਲਾਂਘਾ ਖੁੱਲ੍ਹਿਆ ਸੀ ਤੇ ਇਕ ਵਰੇ ਦੇ ਵਿੱਚ ਹੀ ਭਾਰਤ ਸਰਕਾਰ ਵਲੋਂ ਲਾਂਘਾ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਪਾਕਿਸਤਾਨ ਸਰਕਾਰ ਵਲੋਂ ਲਾਂਘਾ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਬਦਨੀਤੀ ਕਾਰਨ ਅੱਜ ਲਾਂਘਾ ਨਹੀਂ ਖੋਲ੍ਹਿਆ ਜਾ ਰਿਹਾ।
https://www.facebook.com/singhsahibgianiharpreetsingh/videos/1477714682559802/