-ਅਵਤਾਰ ਸਿੰਘ
ਆਸਟ੍ਰੇਲੀਆ ਦੇ ਮਸ਼ਹੂਰ ਰਸਾਲੇ ਬਿਲੇਨੀਅਰ ਨੇ ਪਿਛੇ ਜਿਹੇ ਸੰਸਾਰ ਦੇ 10 ਮਹਾਨ ਜਰਨੈਲਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿਚ ਰੋਮਨ ਸੈਨਾਪਤੀ ਤੇ ਬਾਦਸ਼ਾਹ ਜੂਲੀਅਸ ਸ਼ੀਜਰ ਨੂੰ ਪੰਜਵਾਂ ਸਥਾਨ ਦਿੱਤਾ ਗਿਆ ਸੀ।
ਇਸ ਦੀ ਅਗਵਾਈ ਹੇਠ ਰੋਮਨ ਫੌਜਾਂ ਨੇ ਯੂਰਪ ਤੇ ਅਫਰੀਕਾ ਵਿਚ ਦੂਰ ਦੂਰ ਤਕ ਜਿੱਤਾਂ ਪ੍ਰਾਪਤ ਕੀਤੀਆਂ ਸਨ। ਉਸਦਾ ਜਨਮ ਜੁਲਾਈ 100 ਬੀ.ਸੀ. ਨੂੰ ਰੋਮ ਵਿਚ ਗੇਟਸ ਜੂਲੀਅਸ ਸ਼ੀਜਰ ਦੇ ਘਰ ਆਉਰੇਲੀਆ ਕੌਤਾ ਦੀ ਕੁੱਖੋਂ ਹੋਇਆ।
ਉਹ ਮਹਾਨ ਸੈਨਿਕ ਕਮਾਂਡਰ, ਕੂਟਨੀਤਕ, ਸੰਸਦ ਤੇ ਲਾਤੀਨੀ ਭਾਸ਼ਾ ਦਾ ਲਿਖਾਰੀ ਸੀ। ਉਸਨੇ ਰੋਮਨ ਗਣਤੰਤਰ ਨੂੰ ਖਤਮ ਕਰਕੇ ਰਾਜਸ਼ਾਹੀ ਕਾਇਮ ਕੀਤੀ ਸੀ।
ਰੋਮਨ ਫੌਜ ਵਲੋਂ ਇੰਗਲੈਂਡ ਤੇ ਜਰਮਨੀ ਉਪਰ ਜਿੱਤ ਨੂੰ ਵੇਖਦਿਆਂ ਉਸਦੀ ਵਧ ਰਹੀ ਲੋਕਪ੍ਰਿਯਤਾ ਤੋਂ ਸੜ ਕੇ ਸੈਨੇਟ ਨੇ ਉਸ ਨੂੰ ਸੈਨਾਪਤੀ ਦੇ ਅਹੁਦੇ ਤੋਂ ਬਰਖਾਸਤ ਕਰ ਦਿਤਾ।
ਸ਼ੀਜਰ ਬਗਾਵਤ ਕਰਕੇ ਘਰੇਲੂ ਸਿਵਲ ਜੰਗ ਜਿੱਤ ਕੇ 49 ਬੀ.ਸੀ. ਵਿਚ ਰੋਮ ਦਾ ਡਿਕਟੇਟਰ ਬਣ ਗਿਆ। ਉਸਦੇ ਸਬੰਧ ਸੈਨੇਟ ਨਾਲ ਲਗਾਤਰ ਖਰਾਬ ਹੁੰਦੇ ਗਏ।
15 ਮਾਰਚ 44 ਬੀ. ਸੀ. ਨੂੰ ਇਸ ਦੇ ਦੋਸਤ ਬਰੂਟਸ ਦੀ ਅਗਵਾਈ ਹੇਠ ਸੈਨੇਟਰਾਂ ਦੇ ਇਕ ਗਰੁੱਪ ਨੇ ਉਸਦਾ ਕਤਲ ਕਰ ਦਿੱਤਾ। ਉਸਦੀ ਮੌਤ ਉਪਰੰਤ ਇਸਦੇ ਭਤੀਜੇ ਆਗਸਟ ਸ਼ੀਜਰ ਨੇ ਰੋਮ ਉਤੇ ਕਬਜ਼ਾ ਕਰ ਲਿਆ। ਜੁਲਾਈ ਮਹੀਨੇ ਦਾ ਨਾਂ ਜੂਲੀਅਸ ਸ਼ੀਜਰ ਤੇ ਅਗਸਤ ਮਹੀਨੇ ਦਾ ਨਾਂ ਆਗਸਟ ਦੇ ਨਾਂ ‘ਤੇ ਰੱਖਿਆ ਗਿਆ।