ਵਰਲਡ ਡੈਸਕ:– ਚੀਨ ਦੀ ਸੰਸਦ ਨੇ ਬੀਤੇ ਵੀਰਵਾਰ ਨੂੰ 14ਵੀਂ ਪੰਜ ਸਾਲਾ ਯੋਜਨਾ ‘ਤੇ ਆਪਣੀ ਮੋਹਰ ਲਗਾ ਦਿੱਤੀ। ਤਿੱਬਤ ‘ਚ ਬ੍ਰਹਮਪੁੱਤਰ ਨਦੀ ‘ਤੇ ਵਿਵਾਦਪੂਰਣ ਡੈਮ ਨਿਰਮਾਣ ਦੇ ਪ੍ਰਸਤਾਵ ਸਣੇ ਅਰਬਾਂ ਡਾਲਰ ਦੇ ਕਈ ਵੱਡੇ ਪ੍ਰਰਾਜੈਕਟ ਹਨ। ਤਿੱਬਤ ‘ਚ ਬ੍ਰਹਮਪੁੱਤਰ ‘ਤੇ ਪਣ ਬਿਜਲੀ ਪ੍ਰਰਾਜੈਕਟ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਦੇ ਨੇੜੇ ਪ੍ਰਸਤਾਵਿਤ ਹੈ।
ਦੱਸ ਦਈਏ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਇਨ੍ਹਾਂ ਪ੍ਰਸਤਾਵਾਂ ਨੂੰ ਪਿਛਲੇ ਸਾਲ ਹੀ ਪਾਸ ਕਰ ਚੁੱਕੀ ਹੈ। ਹਾਲ ਹੀ ‘ਚ ਤਿੱਬਤ ਖ਼ੁਦਮੁਖਤਿਆਰ ਖੇਤਰ ਦੇ ਚੇਅਰਮੈਨ ਸ਼ੀ ਡਲਹਾ ਨੇ ਚੀਨੀ ਸਰਕਾਰ ਤੋਂ ਬ੍ਰਹਮਪੁੱਤਰ ਨਦੀ ‘ਤੇ ਪਣ ਬਿਜਲੀ ਪ੍ਰਰਾਜੈਕਟ ਦਾ ਨਿਰਮਾਣ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਸੀ।
ਇਸਤੋਂ ਇਲਾਵਾ ਬ੍ਰਹਮਪੁੱਤਰ ਨਦੀ ‘ਤੇ ਪ੍ਰਸਤਾਵਿਤ ਪਣ ਬਿਜਲੀ ਪ੍ਰਰਾਜੈਕਟ ਤੋਂ ਭਾਰਤ ਚਿੰਤਤ ਹੈ। ਇਹ ਸ਼ੱਕ ਹੈ ਕਿ ਪ੍ਰਰਾਜੈਕਟ ਦੇ ਨਿਰਮਾਣ ਨਾਲ ਨਦੀ ਦੇ ਵਹਾਅ ‘ਚ ਰੁਕਾਵਟ ਆ ਸਕਦੀ ਹੈ। ਇਸ ਨਾਲ ਭਾਰਤ ਦੇ ਉੱਤਰੀ-ਪੂਰਬੀ ਰਾਜਾਂ ‘ਚ ਸੋਕੇ ਦੀ ਸਥਿਤੀ ਪੈਦਾ ਹੋ ਸਕਦੀ ਹੈ ਜਿੱਥੋਂ ਇਹ ਨਦੀ ਵੱਗਦੀ ਹੈ।