ਨਵੀਂ ਦਿੱਲੀ:- ਸੰਯੁਕਤ ਕਿਸਾਨਾਂ ਨੇ ਆਉਣ ਵਾਲੇ ਦਿਨਾਂ ‘ਚ ਆਪਣੀ ਤਿਆਰੀ ਕਰ ਲਈ ਹੈ। 15 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦੇਸ਼ ਭਰ ‘ਚ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਪ੍ਰਦਰਸ਼ਨ ਕਰੇਗਾ।
ਦੱਸ ਦਈਏ 17 ਮਾਰਚ ਨੂੰ ਕਿਸਾਨ ਲੀਡਰਾਂ ਦੀ ਬੈਠਕ ਹੋਵੇਗੀ ਤੇ 19 ਮਾਰਚ ਨੂੰ ਮੰਡੀ ਬਚਾਓ, ਖੇਤ ਬਚਾਓ ਹੋਵੇਗਾ। ਇਸ ਤੋਂ ਬਾਅਦ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਯਾਦ ‘ਚ ਯੁਵਾ ਦਿਵਸ ਮਨਾਇਆ ਜਾਵੇਗਾ।
ਇਸਤੋਂ ਇਲਾਵਾ ਅੰਦੋਲਨਕਾਰੀ ਕਿਸਾਨਾਂ ਨੇ ਇਕ ਵਾਰ ਫਿਰ ਭਾਰਤ ਬੰਦ ਦਾ ਐਲਾਨ ਕੀਤਾ ਹੈ। 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।