ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਅੱਜ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਪੰਜਾਬ ਕੈਬਨਿਟ ਵਲੋਂ ਵਿਧਾਨ ਸਭਾ ‘ਚ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ।
-ਹੁਣ ਦਾ ਬਜਟ ਪੰਜਾਬੀਆਂ ਲਈ ਲਾਭ ਵਾਲਾ ਹੋਵੇਗਾ
-ਕੋਵਿਡ19 ਦੌਰਾਨ ਵੱਡੇ ਵੱਡੇ ਦੇਸ਼ ਵੀ ਲੜਖੜਾ ਗਏ – ਵਿੱਤ ਮੰਤਰੀ
ਕਿਸਾਨਾਂ ਲਈ
-1.13 ਕਿਸਾਨਾਂ ਲਈ ਪੰਜਾਬ ਸਰਕਾਰ ਨੇ ਰੱਖੇ 1,186 ਕਰੋੜ ਰੁਪਏ
-ਕਿਸਾਨ ਕਰਜ਼ ਮੁਆਫ਼ੀ ਲਈ ਰੱਖੇ 1,712 ਕਰੋੜ ਰੁਪਏ
-ਸਰਕਾਰ ਕਰੇਗੀ ਖੇਤ ਮਜ਼ਦੂਰਾਂ ਦਾ 526 ਕਰੋੜ ਰੁਪਏ ਮੁਆਫ਼
-ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਪੰਜਾਬ ਸਰਕਾਰ ਵਲੋਂ ਰੱਖੇ ਗਏ 4650 ਕਰੋੜ ਰੁਪਏ
ਪੰਜਾਬ ਬਜਟ ‘ਚ ਸਕੂਲੀ ਸਿੱਖਿਆ ਸਬੰਧੀ ਖਾਸ ਬਜਟ ਦਾ ਐਲਾਨ ਕੀਤਾ:
-ਪੰਜਾਬ ‘ਚ 250 ਸਕੂਲ ਅਪਗ੍ਰੇਡ ਕਰਨ ਦਾ ਐਲਾਨ
-ਸਮਾਰਟ ਸਕੂਲਾਂ ਲਈ 140 ਕਰੋੜ ਰੁਪਏ ਦਾ ਐਲਾਨ
-ਬੱਚਿਆਂ ਨੂੰ ਸਮਾਰਟਫੋਨਾਂ ਲਈ 100 ਕਰੋੜ ਦਾ ਐਲਾਨ
-14 ਹਜ਼ਾਰ 64 ਟੀਚਰਾਂ ਨੂੰ ਰੈਗੂਲਰ ਕੀਤਾ
-ਮਿਡ ਡੇ ਮਿਲ ਲਈ 2021-22 ਵਿੱਚ 350 ਕਰੋੜ ਰੱਖਿਆ ਗਿਆ
-6 ਵੀ ਤੋਂ 12 ਕਲਾਸ ਦੀਆਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦਿੱਤੇ ਜਾ ਰਹੇ ਹਨ 2021-22 ਵਿੱਚ 21 ਕਰੋੜ ਦੀ ਰਾਸ਼ੀ ਰੱਖੀ ਗਈ।
-ਮਲੇਰਕੋਟਲਾ ‘ਚ ਇਕੱਲੀਆਂ ਲੜਕੀਆਂ ਦੇ ਕਾਲਜ ਲਈ ਐਲਾਨ
——————————————
-10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਰੱਖਿਆ ਗਿਆ ਟੀਚਾ, ਜਿਸ ਲਈ ਸਾਲ 2020-21 ਦੌਰਾਨ 428 ਕਰੋੜ ਰੁਪਏ ਕੀਤਾ ਗਿਆ ਉਪਬਧ
-ਸਰਹੱਦੀ ਇਲਾਕਿਆਂ ‘ਚ ਪਾਣੀ ਸਕੀਮਾਂ ਲਈ ਰੱਖੇ ਗਏ 719 ਰੁਪਏ
-ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਰੱਖੇ ਗਏ 122 ਕਰੋੜ ਰੁਪਏ
-ਕੰਢੀ ਇਲਾਕੇ ਲਈ ਰੱਖੇ ਗਏ 100 ਕਰੋੜ ਰੁਪਏ ਰਾਖਵੇਂ
-ਮਨਰੇਗਾ ਸਕੀਮ ਲਈ ਰੱਖੇ ਗਏ 400 ਕਰੋੜ ਰੁਪਏ- ਮਨਪ੍ਰੀਤ ਬਾਦਲ
-ਪੰਜਾਬ ਸਰਕਾਰ ਵਲੋਂ ਦੋ ਨਵੀਆਂ ਜੇਲ੍ਹਾਂ ਬਣਾਉਣ ਦਾ ਐਲਾਨ
-ਫ਼ਿਰੋਜ਼ਪੁਰ ‘ਚ ਬਣੇਗੀ ਰੋਇੰਗ ਅਕੈਡਮੀ
-ਹੁਸ਼ਿਆਰਪੁਰ ‘ਚ ਬਣੇਗੀ ਰੈਸਲਿੰਗ ਅਕੈਡਮੀ
-ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 7500 ਤੋਂ 9400 ਕਰੋੜ ਰੁਪਏ ਕਰਨ ਦਾ ਐਲਾਨ
-ਪੰਜਾਬ ਸਰਕਾਰ ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ ਕਰਨ ਜਾ ਰਹੀ ਹੈ 1500 ਰੁਪਏ ਪ੍ਰਤੀ ਮਹੀਨਾ
– ਪੰਜਾਬ ਸਰਕਾਰ ਵਲੋਂ ਮਹਿਲਾ ਦਿਵਸ ਮੌਕੇ ਸਰਕਾਰੀ ਬੱਸਾਂ ‘ਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ
– ਪੰਜਾਬ ਸਰਕਾਰ ਆਸ਼ੀਰਵਾਦ ਸਕੀਮ ਨੂੰ 21000 ਤੋਂ ਵਧਾ ਕੇ 51000 ਕਰੇਗੀ
-ਸਾਲ 2021-22 ਦੌਰਾਨ ਸਮਾਰਟ ਫੋਨ ਵੰਡਣ ਲਈ ਸਰਕਾਰ ਨੇ 100 ਕਰੋੜ ਦੀ ਰਕਮ ਰਾਖਵੀਂ ਰੱਖੀ
-ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੂੰ 90 ਕਰੋੜ ਦੀ ਵਿਸ਼ੇਸ਼ ਗ੍ਰਾਟ
-ਕਪੂਰਥਲਾ ‘ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਯਾਦ ‘ਚ 22 ਤੋਂ 25 ਏਕੜ ਦੀ ਜਗ੍ਹਾ ‘ਚ 100 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਮਿਊਜ਼ੀਅਮ ਬਣਾਉਣ ਦਾ ਐਲਾਨ
-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇ ਪ੍ਰਕਾਸ਼ ਪੁਰਬ ਮੋਕੇ ਪੰਜਾਬ ਦੇ ਹਰ ਪਿੰਡ ਵਿੱਚ 400 ਬੂਟੇ ਲਗਾਏ ਜਾਣਗੇ